Close
Menu

ਅਤਿਅਾਧੁਨਿਕ ਮਿਜ਼ਾੲੀਲ ਰੱਖਿਅਾ ਪ੍ਰਣਾਲੀ ਚੀਨ ਨੂੰ ਵੇਚੇਗਾ ਰੂਸ

-- 17 April,2015

ਪੇੲਿਚਿੰਗ, ਚੀਨ ਦੀ ਫ਼ੌਜ ਨੂੰ ੳੁਸ ਸਮੇਂ ਹੁਲਾਰਾ ਮਿਲਿਅਾ ਜਦੋਂ ਰੂਸ ਨੇ ਸਤਹਿ ਤੋਂ ਹਵਾ ’ਚ ਮਾਰ ਕਰਨ ਵਾਲੀ ਮਿਜ਼ਾੲੀਲ ਪ੍ਰਣਾਲੀ ਚੀਨ ਨੂੰ 3 ਅਰਬ ਡਾਲਰ ’ਚ ਵੇਚਣ ਦੀ ਸਹਿਮਤੀ ਦੇ ਦਿੱਤੀ। ੲਿਸ ਸੌਦੇ ਨਾਲ ਦੁਨੀਅਾ ਦੀ ਸਭ ਤੋਂ ਵੱਡੀ ਫ਼ੌਜ ਦੀ ਹਵਾੲੀ ਸੁਰੱਖਿਅਾ ਮਜ਼ਬੂਤ ਹੋੲੇਗੀ ਅਤੇ ਤਿੱਬਤ ਵਰਗੇ ੳੁੱਚੇ ੲਿਲਾਕਿਅਾਂ ’ਚ ਚੀਨ ਦਾ ਹੱਥ ੳੁਪਰ ਰਹੇਗਾ।
ਰੂਸੀ ਮੀਡੀਅਾ ਰਿਪੋਰਟਾਂ ਮੁਤਾਬਕ ਅੈਸ-400 ਨਵੀਂ ਪੀਡ਼੍ਹੀ ਦੀ ਜਹਾਜ਼ ਫੁੰਡਣ ਵਾਲੀ ਹਥਿਅਾਰ ਪ੍ਰਣਾਲੀ ਹੈ ਅਤੇ ੲਿਹ ਕਰੂਜ਼ ਅਤੇ ਬੈਲਿਸਟਿਕ ਮਿਜ਼ਾੲੀਲਾਂ ਨੂੰ ਵੀ ਫੁੰਡ ਸਕਦੀ ਹੈ। ‘ਚਾੲੀਨਾ ਡੇਲੀ’ ਦੀ ਰਿਪੋਰਟ ’ਚ ਕਿਹਾ ਗਿਅਾ ਹੈ ਕਿ ਪ੍ਰਣਾਲੀ ਦੀਅਾਂ 40ਅੈਨ6 ਮਿਜ਼ਾੲੀਲਾਂ 400 ਕਿਲੋਮੀਟਰ ਦੇ ਘੇਰੇ ਅੰਦਰ ਹਵਾ ’ਚ ਕਿਸੇ ਵੀ ਵਸਤੂ ਨੂੰ ਫੁੰਡਣ ਦੇ ਕਾਬਿਲ ਹਨ। ੲਿਸ ਪ੍ਰਣਾਲੀ ਰਾਹੀਂ ਤਿੰਨ ਤਰ੍ਹਾਂ ਦੀਅਾਂ ਮਿਜ਼ਾੲੀਲਾਂ ਦਾਗ਼ੀਅਾਂ ਜਾ ਸਕਦੀਅਾਂ ਹਨ ਅਤੇ ੲਿਕੋ ਸਮੇਂ ’ਚ 36 ਨਿਸ਼ਾਨੇ ਫੁੰਡੇ ਜਾ ਸਕਦੇ ਹਨ।
ਰੂਸੀ ਹਥਿਅਾਰ ਵਪਾਰ ਕੰਪਨੀ ਰੋਸੋਬੋਰੋਨ ਅੈਕਸਪੋਰਟ ਦੇ ਮੁੱਖ ਕਾਰਜਕਾਰੀ ਅਨਾਤੋਲੀ ੲਿਸਾੲਿਕਿਨ ਨੇ ਪੁਸ਼ਟੀ ਕੀਤੀ ਕਿ ਚੀਨ ਨੇ ਅੈਸ-400 ਖ਼ਰੀਦਣ ਲੲੀ ੳੁਨ੍ਹਾਂ ਦੀ ਕੰਪਨੀ ਨੂੰ ਠੇਕਾ ਦਿੱਤਾ ਹੈ।
ਚੀਨੀ ਫ਼ੌਜ ਦੇ ਮਾਹਿਰਾਂ ਨੇ ਕਿਹਾ ਹੈ ਕਿ ਅੈਸ-400 ਪ੍ਰਣਾਲੀ ਦੀ ਤਾੲਿਨਾਤੀ ਨਾਲ ਚੀਨ ਦੀ ਹਵਾੲੀ ਰੱਖਿਅਾ ਸਮਰੱਥਾ ’ਚ ਸੁਧਾਰ ਹੋੲੇਗਾ। ੲੇਅਰੋਸਪੇਸ ਨੋਲੇਜ ਮੈਗਜ਼ੀਨ ਦੇ ਡਿਪਟੀ ਮੁੱਖ ਸੰਪਾਦਕ ਵੈਂਗ ਯਾਨਾਨ ਨੇ ਕਿਹਾ ਕਿ ਲੰਮੀ ਦੂਰੀ ਦੇ ਨਿਸ਼ਾਨਿਅਾਂ ਨੂੰ ਫੁੰਡਣ ’ਚ ਚੀਨ ਕੋਲ ਚੰਗੇ ਹਥਿਅਾਰ ਨਹੀਂ ਹਨ ਅਤੇ ੲਿਸ ਪ੍ਰਣਾਲੀ ਨਾਲ ਫ਼ੌਜ ਨੂੰ ਰਾਹਤ ਮਿਲੇਗੀ।

Facebook Comment
Project by : XtremeStudioz