Close
Menu

ਅਤਿਵਾਦੀਆਂ ਦੀ ਪੋਸਟਮਾਰਟਮ ਰਿਪੋਰਟ ’ਤੇ ਪਾਇਆ ਪਰਦਾ

-- 03 August,2015

ਗੁਰਦਾਸਪੁਰ, ਦੀਨਾਨਗਰ ਥਾਣੇ ਉੱਤੇ ਹਮਲੇ ਦੌਰਾਨ ਮਾਰੇ ਗਏ ਤਿੰਨ ਪਾਕਿਸਤਾਨੀ ਅਤਿਵਾਦੀਆਂ ਦਾ ਪੋਸਟਮਾਰਟ ਕਰਨ ਵਿੱਚ ਭਾਵੇਂ ਸਾਢੇ ਅੱਠ ਘੰਟਿਆਂ ਦੇ ਕਰੀਬ ਲੰਮਾਂ ਸਮਾਂ ਲੱਗਿਅਾ ਪਰ ਸਿਵਲ ਹਸਪਤਾਲ ਦੇ ਅਧਿਕਾਰੀਆਂ ਨੇ ਪੋਸਟਮਾਰਟਮ ਦੀ ਰਿਪੋਰਟ ਪੂਰੀ ਤਰ੍ਹਾਂ ਗੁਪਤ ਰੱਖ ਲੲੀ ਹੈ। ਸੀਨੀਅਰ ਮੈਡੀਕਲ ਅਫਸਰ(ਅੈਸਐਮਓ) ਡਾ. ਸੁਧੀਰ ਕੁਮਾਰ, ਜਿਨ੍ਹਾਂ ਦੇ ਦਿਸ਼ਾ ਨਿਰਦੇਸ਼ਾਂ ’ਤੇ ਡਾਕਟਰਾਂ ਦੀਆਂ ਤਿੰਨ ਟੀਮਾਂ ਨੇ ਪੋਸਟਮਾਰਟਮ ਕੀਤਾ ਸੀ, ਨੇ ਅੱਜ ਸਵੇਰੇ ਦਾਅਵਾ ਕੀਤਾ ਕਿ ਤਿੰਨੇ ਅਤਿਵਾਦੀਅਾਂ ਦੇ ਸਰੀਰਾਂ ਵਿੱਚੋਂ ਤਿੰਨ ਗੋਲੀਆਂ ਨਿਕਲੀਆਂ ਹਨ ਪਰ ਸ਼ਾਮ ਤੱਕ ੳੁਹ ਆਪਣਾ ਬਿਆਨ ਬਦਲ ਗਏ ਤੇ ਕਹਿਣ ਲੱਗੇ ਕਿ ੲਿਕ ਅਤਿਵਾਦੀ ਦੇ ਸਰੀਰ ਵਿੱਚੋਂ ਤਿੰਨ ਗੋਲੀਆਂ ਤੇ ਦੂਜੇ ਅਤਿਵਾਦੀ ਵਿੱਚੋਂ ਇਕ ਗੋਲੀ ਮਿਲੀ ਹੈ। ੳੁਹ ੲਿਹ ਨਾ ਦੱਸ ਸਕੇ ਕਿ ਤੀਜੇ ਦੇ ਸਰੀਰ ਵਿੱਚੋਂ ਕਿੰਨੀਆਂ ਗੋਲੀਆਂ ਮਿਲੀਆਂ ਹਨ। ਡਾਕਟਰਾਂ ਦੀ ਟੀਮ ਵੀ ਚੁੱਪ ਹੈ ਕਿ ਤੀਜੇ ਅਤਿਵਾਦੀ ਦੇ ਸਰੀਰ ਵਿੱਚੋਂ ਕਿੰਨੀਆਂ ਗੋਲੀਆਂ ਨਿਕਲੀਆਂ।  ਸੂਤਰਾਂ ਅਨੁਸਾਰ ਦੋ ਦਹਿਸ਼ਤਗਰਦਾਂ ਵੱਲੋਂ ਸਾਇਨਾਈਡ ਨਿਗਲਣ ਦੀਆਂ ਸੰਭਾਵਨਾ ਲੱਗ ਰਹੀ ਹੈ ਕਿਉਂਕਿ ਪੋਸਟਮਾਰਟਮ ਦੌਰਾਨ ਸਰੀਰ ਨੀਲੇ ਹੋਏ ਸਨ। ਹਾਲਾਂਕਿ ਗੋਲੀਆਂ ਅਤੇ ਬਲਾਸਟ ਦੇ ਜ਼ਖ਼ਮ  ਸਾਰਿਆਂ ਦੇ ਸਰੀਰਾਂ ਉੱਤੇ ਹਨ। ਅਜਿਹਾ ਕਿਹਾ ਜਾ ਰਿਹਾ ਹੈ ਕਿ ਪੁਲੀਸ ਵੱਲੋਂ ਘਿਰੇ ਜਾਣ ਤੋਂ ਬਾਅਦ ਇਨ੍ਹਾਂ ਦੋਵਾਂ ਨੇ ਸਾੲਿਨਾੲੀਡ ਖਾਧੀ ਹੋਵੇਗੀ। ਅਜੇ ਇਸ ਬਾਰੇ ਕੋਈ ਵੀ ਕੁਝ ਕਹਿਣ ਨੂੰ ਤਿਆਰ ਨਹੀਂ । ਫ਼ਿਲਹਾਲ ਪੋਸਟਮਾਰਟਮ ਬਾਅਦ ਤਿੰਨਾਂ ਲਾਸ਼ਾਂ ਨੂੰ ਸਿਵਲ ਹਸਪਤਾਲ ਦੀ ਮੋਰਚਰੀ ਵਿੱਚ ਰੱਖ ਦਿੱਤਾ ਗਿਆ ਹੈ। ਇਨ੍ਹਾਂ ਦੇ ਸਸਕਾਰ ਕਰਨ ਦਾ ਫੈਸਲਾ ਉੱਚ ਪੱਧਰ ਦੀ ਅਥਾਰਟੀ ਤੋਂ ਦਿਸ਼ਾ-ਨਿਰਦੇਸ਼ ਮਿਲਣ ਬਾਅਦ ਹੀ ਹੋਣਾ ਹੈ। ਪੋਸਟਮਾਰਟਮ ਬਾਅਦ ਫੋਰੈਂਸਿਕ ਲੈਬ ਨੂੰ ਭੇਜਿਆ ਵਿਸਰਾ ਅਤੇ ਹੋਰ ਅੰਗਾਂ ਦੀ ਜਾਂਚ ਰਿਪੋਰਟ ਆਉਣ ’ਤੇ ਸਹੀ ਜਾਣਕਾਰੀ ਹੱਥ ਲੱਗੇਗੀ। ਇਹ ਰਿਪੋਰਟ ਆਉਣ ਵਿੱਚ ਅਜੇ ਸਮਾਂ ਲੱਗੇਗਾ। ਸ਼ੁੱਕਰਵਾਰ ਦੁਪਹਿਰ ਤਿੰਨਾਂ ਦਹਿਸ਼ਤਗਰਦਾਂ ਦਾ ਸਿਵਲ ਹਸਪਤਾਲ ਵਿੱਚ ਪੋਸਟਮਾਰਟਮ ਸ਼ੁਰੂ ਹੋਇਆ ਸੀ ਜੋ ਦੇਰ ਰਾਤ 11 ਵੱਜੇ ਤੱਕ ਚੱਲਦਾ ਰਿਹਾ।

Facebook Comment
Project by : XtremeStudioz