Close
Menu

ਅਤਿਵਾਦ ਨਾਲੋਂ ਘਰੇਲੂ ਹਿੰਸਾ ਤੋਂ ਅਾਸਟਰੇਲੀਅਨ ਵਧੇਰੇ ਚਿੰਤਤ

-- 08 July,2015

ਸਿਡਨੀ, 8 ਜੁਲਾਈ: ਆਸਟਰੇਲੀਆ ਵਿੱਚ ਅਤਿਵਾਦ ਨਾਲੋ ਵਧੇਰੇ ਖਤਰਾ ਘਰੇਲੂ ਹਿੰਸਾ ਤੋਂ ਹੈ। ਤਾਜ਼ਾ ਸਰਵੇਖਣ ਅਨੁਸਾਰ ਆਸਟਰੇਲੀਅਾ ਦੇ ਤਿੰਨ ਚੌਥਾਈ ਹਿੱਸੇ ਨੇ ਪਰਿਵਾਰਾਂ ਦੀ ਘਰੇਲੂ ਹਿੰਸਾ ਨੂੰ ਦੇਸ਼ ਅੰਦਰਲੇ ਅਤਿਵਾਦ ਨਾਲੋਂ ਜਿਆਦਾ ਖਤਰਨਾਕ ਮੰਨਿਆ ਹੈ। ਲਿੰਗ ਬਰਾਬਰੀ ਨਾਲ ਜੁੜੇ ਸੰਗਠਨਲਿੰਗ ਬਰਾਬਰਤਾ ਸੰਸਥਾ ਫ਼ੇਅਰ ਏਜੰਡਾ ਦੀ ਕਾਰਜਕਾਰੀ ਡਾਇਰੈਕਟਰ ਰੇਨੀ ਕਾਰ ਨੇ ਦੱਸਿਆ ਕਿ ਸੰਗਠਨ ਨੇ ਦੇਸ਼ ਭਰ ‘ਚ 1000 ਲੋਕਾਂ ਨਾਲ ਕੀਤੇ ਸਰਵੇਖਣ ਵਿੱਚ 75 ਫੀਸਦੀ ਨੇ ਕਿਹਾ ਕਿ ਸਰਕਾਰ ਨੂੰ ਅਤਿਵਾਦ ਨਾਲ ਨਜਿੱਠਣ ਤੋਂ ਇਲਾਵਾ ਦੇਸ਼ ਵਿੱਚ ਘਰੇਲੂ ਹਿੰਸਾ ਤੋਂ ਔਰਤਾਂ ਅਤੇ ਬੱਚਿਅਾਂ ਨੂੰ ਬਚਾੳੁਣ ਲਈ ਠੋਸ ਅਤੇ ਵਿਆਪਕ ਕਦਮ ਚੁੱਕਣੇ ਚਾਹੀਦੇ ਹਨ।
ਇਸ ਰਿਪੋਰਟ ਬਾਰੇ ਆਸਟਰੇਲੀਆ ਆਫ਼ ਦੀ ਯੀਅਰ ਐਵਾਰਡ ਨਾਲ ਸਨਮਾਨਿਤ ਰੋਜ਼ੀ ਬੈਟੀ ਨੇ ਆਪਣੀ ਰਾੲੇ ਪ੍ਰਗਟ ਕਰਦਿਆ ਕਿਹਾ ਕਿ ਇਹ ਨਤੀਜੇ ਸਰਕਾਰ ਨੂੰ ਇਸ ਮੁੱਦੇ ਪ੍ਰਤੀ ਪਹਿਲ ਦੇਣ ਨੂੰ ਦਰਸਾਉਂਦੇ ਹਨ। ਰੋਜ਼ੀ ਬੈਟੀ ਔਰਤਾਂ ਦੇ ਹੱਕਾਂ, ਹੋਰ ਭਲਾਈ ਦੇ ਕੰਮ ਅਤੇ ਘਰੇਲੂ ਹਿੰਸਾ ਰੋਕਣ ਲਈ ਸਮਾਜ ਸੇਵਕਾ ਵਜੋਂ ਕੰਮ ਕਰਦੀ ਹੈ। ਰੋਜ਼ੀ ਨੇ ਕਿਹਾ ਕਿ ਅਸੀਂ ਅੱਤਿਵਾਦ ਨਾਲ ਨਜਿੱਠਣ ਲਈ ਕਰੋਡ਼ਾਂ ਡਾਲਰ ਖਰਚ ਰਹੇ ਹਾਂ ਪਰ ਘਰੇਲੂ ਹਿੰਸਾ ਨੂੰ ਰੋਕਣ ਲਈ ਫ਼ੰਡਾਂ ਦੀ ਘਾਟ ਕਾਰਣ ਯੋਜਨਾਬੱਧ ਕੰਮ ਸਿਰੇ ਨਹੀਂ ਚੜ੍ਹ ਰਿਹਾ। ਜ਼ਿਕਰਯੋਗ ਹੈ ਕਿ ਆਸਟਰੇਲੀਆ ਅੰਦਰ ਹਰ ਹਫ਼ਤੇ ਦੋ ਔਰਤਾਂ ਦਾ ਕਤਲ ਹੋ ਰਿਹਾ ਹੈ। ਸਾਲ ਦੇ ਪਹਿਲੇ ਚਾਰ ਮਹੀਨੇ ਵਿੱਚ ਹੀ 31 ਔਰਤਾਂ ਦਾ ਕਤਲ ਹੋ ਚੁੱਕਾ ਹੈ। ਕੁੱਝ ਭਾਰਤੀ ਔਰਤਾਂ ਦਾ ਵੀ ਘਰੇਲੂ ਹਿੰਸਾ ‘ਚ ਕਤਲ ਹੋਇਆ ਹੈ।
ਕਤਲ ਲਈ ਜ਼ਿੰਮੇਵਾਰ ਮੌਜੂਦਾ ਜਾਂ ਸਾਬਕਾ ਪਤੀ  ਦੱਸੇ ਗਏ ਸਨ। ਫ਼ੇਅਰ ਫ਼ੈਕਸ ਮੀਡੀਆ ਨਾਲ ਲਿਵਰਪੂਲ ਕੋਰਟ ਦੇ ਜੱਜ ਰੋਜ਼ਰ ਪ੍ਰੋਵਸ ਨੇ ਕਿਹਾ ਕਿ ‘ਉਹ ਅਤਿਵਾਦ ਨੂੰ ਖਤਮ ਕਰਨ ਦੀ ਗੱਲ ਕਰਦੇ ਹਨ ਪਰ ਘਰੇਲੂ ਅਤਿਵਾਦ ਨੂੰ ਵੀ ਨੱਥ ਪਾੳੁਣ ਦੀ ਲੋਡ਼ ਹੈ।

Facebook Comment
Project by : XtremeStudioz