Close
Menu

ਅਤਿਵਾਦ ਨੂੰ ਪਰਮਾਣੂ ਪ੍ਰਸਾਰ ਵਾਂਗ ਗੰਭੀਰਤਾ ਨਾਲ ਲੲੇ ਦੁਨੀਅਾਂ: ਮੋਦੀ

-- 15 April,2015

ਬਰਲਿਨ, ਕੌਮਾਂਤਰੀ ਭਾੲੀਚਾਰੇ ਨੂੰ ਅਤਿਵਾਦ ਨੂੰ ਪਰਮਾਣੂ ਪ੍ਰਸਾਰ ਦੇ ਵਾਂਗ ਹੀ ਗੰਭੀਰਤਾ ਨਾਲ ਲੲੇ ਜਾਣ ਦੀ ਅਪੀਲ ਕਰਦਿਅਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਪਾਕਿਸਤਾਨ ਵੱਲ ੲਿਸ਼ਾਰਾ ਕਰਦਿਅਾਂ ਕਿਹਾ ਕਿ ਵਿਸ਼ਵ ਅਤਿਵਾਦੀਅਾਂ ਨੂੰ ਸ਼ਰਨ ਦੇਣ ਵਾਲੇ ਦੇਸ਼ਾਂ ੳੁਪਰ ਸਮੂਹਿਕ ਤੌਰ ’ਤੇ ਦਬਾਅ ਪਾੲੇ। ੲਿਸੇ ਦੌਰਾਨ ੳੁਨ੍ਹਾਂ ਅਾਪਣੀ ਜਰਮਨੀ ਦੀ ਯਾਤਰਾ ਨੂੰ ਸਫਲ ਕਰਾਰ ਦਿੰਦਿਅਾਂ ਜਰਮਨ ਦੇ ਸਨਅਤਕਾਰਾਂ ਨੂੰ ਕਿਹਾ ਕਿ ੳੁਹ ਭਾਰਤ ਵਿੱਚ ਨਿਵੇਸ਼ ਕਰਨ ਤੇ ਮੇਕ ੲਿਨ ੲਿੰਡੀਅਾ ਦੇ ਵਿਅਾਪਕ ਸੱਦੇ ਦਾ ਹਿੱਸਾ ਬਣਨ।
ਸ੍ਰੀ ਮੋਦੀ ਨੇ ਸੰਯੁਕਤ ਰਾਸ਼ਟਰ ਵਿੱਚ ਲਟਕੇ ਕੌਮਾਂਤਰੀ ਅਤਿਵਾਦ ੳੁਪਰ ਵਿਅਾਪਕ ਕਨਵੈਨਸ਼ਨ ਨੂੰ ੲਿਸੇ ਸਾਲ ਵਿਸ਼ਵ ਸੰਗਠਨ ਦੀ 70ਵੀਂ ਵਰ੍ਹੇਗੰਢ ਦੇ ਮੌਕੇ ਅੰਤਮ ਰੂਪ ਦੇਣ ਦੀ ਵਕਾਲਤ ਕੀਤੀ। ੲਿਸ ਦਾ ਮਕਸਦ ਕੌਮਾਂਤਰੀ ਅਤਿਵਾਦ ਨਾਲ ਮੁਕਾਬਲੇ ਲੲੀ ਸਹਿਯੋਗ ਨੂੰ ਮਜਬੂਤ ਕਰਨਾ ਹੈ।ਜਰਮਨ ਦੀ ਚਾਂਸਲਰ ਅੈਂਜਲਾ ਮਾਰਕਲ ਨਾਲ ਸਾਂਝੀ ਪ੍ਰੈਸ ਕਾਨਫਰੰਸ ’ਚ ੳੁਨ੍ਹਾਂ ਅਤਿਵਾਦ ਨੂੰ ਮੁਨੱਖਤਾ ਲੲੀ ਸਭ ਤੋਂ ਵੱਡਾ ਖਤਰਾ ਕਰਾਰ ਦਿੱਤਾ।ਦੋਵਾਂ ਨੇਤਾਵਾਂ ਨੇ ੲਿਸ ਤੋਂ ਪਹਿਲਾਂ ੲਿਸ ਮੁੱਦੇ ੳੁਪਰ ਚਰਚਾ ਕੀਤੀ ਸੀ। ਜਰਮਨ ਚਾਂਸਲਰ ਨੇ ਕਿਹਾ ਕਿ ਦੋਵੇਂ ਦੇਸ਼ ਅਤਿਵਾਦ ਨਾਲ ਲਡ਼ਨ ਲੲੀ ਰਲ ਕੇ ਚੱਲਣ ਲੲੀ ਸਹਿਮਤ ਹੋ ਗੲੇ ਹਨ।ਸ੍ਰੀ ਮੋਦੀ ਨੇ ਕਿਹਾ ਕਿ ਜਰਮਨ ਦੇ ਕਾਰੋਬਾਰੀ ਬੇਫਿਕਰ ਹੋ ਕੇ ਭਾਰਤ ਵਿੱਚ ਨਿਵੇਸ਼ ਕਰਨ ਤੇ ੳੁਨ੍ਹਾਂ ਨੂੰ ਕਾਰੋਬਾਰ ਲੲੀ ਸੁਖਾਵਾਂ ਮਾਹੌਲ ਦਿੱਤਾ ਜਾਵੇਗਾ।

Facebook Comment
Project by : XtremeStudioz