Close
Menu

ਅਤਿਵਾਦ ਬਾਰੇ ਸਪੱਸ਼ਟ ਫ਼ੈਸਲਾ ਲਵੇ ਸੰਯੁਕਤ ਰਾਸ਼ਟਰ: ਮੋਦੀ

-- 29 September,2015

ਸਾਂ ਹੋਜ਼ੇ, 29 ਸਤੰਬਰ: ਸੰਯੁਕਤ ਰਾਸ਼ਟਰ ਵੱਲੋਂ 70 ਸਾਲਾਂ ’ਚ ਅਤਿਵਾਦ ਨੂੰ ਪਰਿਭਾਸ਼ਤ ਨਾ ਕਰਨ ’ਤੇ ਅਫ਼ਸੋਸ ਜਤਾੳੁਂਦਿਅਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਕਿਹਾ ਕਿ ਜੇਕਰ ਅਜਿਹਾ ਕਰਨ ’ਚ ੲਿੰਨੇ ਵਰ੍ਹੇ ਲੰਘ ਗੲੇ ਹਨ ਤਾਂ ਅਤਿਵਾਦ ਨਾਲ ਨਜਿੱਠਣ ’ਚ ਕਿੰਨੇ ਸਾਲ ਲੱਗਣਗੇ। ਸ੍ਰੀ ਮੋਦੀ ਨੇ ਸੈਪ ਸੈਂਟਰ ’ਚ ਭਾਸ਼ਨ ਦਿੰਦਿਅਾਂ ਕਿਹਾ,‘‘ਸੰਯੁਕਤ ਰਾਸ਼ਟਰ ਦੀ ੲਿਹ ਜ਼ਿੰਮੇਵਾਰੀ ਬਣਦੀ ਹੈ ਕਿ ੳੁਹ ਸਪਸ਼ਟ ਰੂਪ ’ਚ ਦੱਸੇ ਕਿ ੳੁਹ ਕਿਸ ਨੂੰ ਅਤਿਵਾਦੀ ਮੰਨਦਾ ਹੈ ਤਾਂ ਜੋ ਕੌਮਾਂਤਰੀ ਭਾੲੀਚਾਰਾ ਸ਼ਾਂਤੀ ਲੲੀ ਅਾਪਣੇ ਰਾਹ ਦਾ ਖਾਕਾ ਤਿਅਾਰ ਕਰ ਸਕੇ।’’ ੳੁਨ੍ਹਾਂ ਕਿਹਾ ਕਿ ਚੰਗੇ ਅਤਿਵਾਦ ਅਤੇ ਬੁਰੇ ਅਤਿਵਾਦ ਦੀਅਾਂ ਗੱਲਾਂ ਹੋ ਰਹੀਅਾਂ ਹਨ ਪਰ ੲਿਸ ਨਾਲ ਅਸੀਂ ਮਨੁੱਖਤਾ ਦੀ ਰੱਖਿਅਾ ਨਹੀਂ ਕਰ ਸਕਦੇੇ ਕਿੳੁਂਕਿ ਅਤਿਵਾਦ ਤਾਂ ਅਤਿਵਾਦ ਹੈ।

ੳੁਨ੍ਹਾਂ ਕਿਹਾ ਕਿ ਭਾਰਤ ਪਿਛਲੇ 40 ਸਾਲਾਂ ਤੋਂ ਅਤਿਵਾਦ ਤੋਂ ਪੀਡ਼ਤ ਹੈ ਪਰ ਪੱਛਮ ਅਤੇ ਹੋਰ ਮੁਲਕ ਤਾਂ ਜਾਗੇ ਜਦੋਂ ੳੁਨ੍ਹਾਂ ਨੂੰ ਬੰਬ ਧਮਾਕਿਅਾਂ ਜਾਂ ਦਹਿਸ਼ਤੀ ਹਮਲਿਅਾਂ ਦਾ ਸਾਹਮਣਾ ਕਰਨਾ ਪਿਅਾ। ‘ਅਸੀਂ 21ਵੀਂ ਸਦੀ    ਨੂੰ ਅਤਿਵਾਦ ਵਾਲੀ ਨਹੀਂ ਬਣਨ ਦੇ ਸਕਦੇ। ਹੁਣ ਤਾਂ ਦੁਨੀਅਾ ਨੂੰ ਅਤਿਵਾਦ ਦੇ ਟਾਕਰੇ ਲੲੀ ੲਿਕਜੁੱਟ ਹੋ ਜਾਣਾ ਚਾਹੀਦਾ ਹੈ।’ ਅਾਪਣੇ ਸੰਬੋਧਨ ਦੌਰਾਨ ਸ੍ਰੀ ਮੋਦੀ ਨੇ ਕਾਂਗਰਸ ਪ੍ਰਧਾਨ ਸੋਨੀਅਾ ਗਾਂਧੀ ਦੇ ਜਵਾੲੀ ਰੌਬਰਟ ਵਾਡਰਾ ’ਤੇ ਲੁਕਵੇਂ ਸ਼ਬਦਾਂ ’ਚ ਹਮਲਾ ਕਰਦਿਅਾਂ ਕਿਹਾ ਕਿ ਸਿਅਾਸਤਦਾਨਾਂ ਅਤੇ ੳੁਨ੍ਹਾਂ ਦੇ ਪਰਿਵਾਰਕ ਮੈਂਬਰਾਂ ’ਤੇ ਕਰੋਡ਼ਾਂ ਰੁਪੲੇ ਦੇ ਘਪਲੇ ਕਰਨ ਦੇ ਦੋਸ਼ ਹਨ ਪਰ ੳੁਨ੍ਹਾਂ ਦੀ ਸਰਕਾਰ (ਅੈਨਡੀੲੇ) ’ਤੇ ਅਜਿਹਾ ਕੋੲੀ ਦੋਸ਼ ਨਹੀਂ ਹੈ। ੳੁਨ੍ਹਾਂ ਕਿਹਾ,‘‘ਕਿਸੇ ਨੇ 50 ਕਰੋਡ਼ ਰੁਪੲੇ ਬਣਾੲੇ। ਕਿਸੇ ਦੇ ਪੁੱਤ ਨੇ 25 ਕਰੋਡ਼, ਧੀ ਨੇ 500 ਕਰੋਡ਼ ਅਤੇ ਦਾਮਾਦ (ਜਵਾੲੀ) ਨੇ 1000 ਕਰੋਡ਼ ਰੁਪੲੇ ਬਣਾੲੇ। ਕੁਝ ਨੇਡ਼ਲੇ ਰਿਸ਼ਤੇਦਾਰਾਂ ਨੇ ਠੇਕੇ ਲੲੇ ਅਤੇ ਕੁਝ ਨੇ ਬੀਤੇ ’ਚ ਫਲੈਟ ਹਾਸਲ ਕੀਤੇ।’’
ਸੈਪ ਸੈਂਟਰ ਦੇ ਬਾਹਰ ਸਿੱਖਾਂ ਵੱਲੋਂ ਪ੍ਰਦਰਸ਼ਨ: ਸਾਂ ਹੋਜ਼ੇ: ਸਿੱਖਸ ਫਾਰ ਜਸਟਿਸ ਜਥੇਬੰਦੀ ਦੇ ਸੈਂਕਡ਼ੇ ਹਮਾੲਿਤੀਅਾਂ ਨੇ ਸੈਪ ਸੈਂਟਰ ਦੇ ਬਾਹਰ ਪ੍ਰਦਰਸ਼ਨ ਕੀਤਾ ਜਿਥੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਭਾਰਤੀਅਾਂ ਦੇ ੲਿਕੱਠ ਨੂੰ ਸੰਬੋਧਨ ਕਰ ਰਹੇ ਸਨ। ੳੁਨ੍ਹਾਂ ਹੈਲੀਕਾਪਟਰ ਰਾਹੀਂ ਅਾਪਣੇ ਵਿਰੋਧ ਦਾ ਬੈਨਰ ਵੀ ਲਹਿਰਾੲਿਅਾ। ਜਸਟਿਸ ਅੈਂਡ ਅਕਾੳੂਂਟੇਬਿਲਟੀ ਅਲਾੲਿੰਸ ਦੇ ਮੈਂਬਰਾਂ ਨੇ ਰੈਲੀ ਵਾਲੀ ਥਾਂ ਦੇ ਬਾਹਰ ਸ਼ਾਂਤੀਪੂਰਬਕ ਮੁਜ਼ਾਹਰਾ ਵੀ ਕੀਤਾ ਅਤੇ ਦੋਸ਼ ਲਾੲਿਅਾ ਕਿ ਸ੍ਰੀ ਮੋਦੀ ਦੇ ਕਾਰਜਕਾਲ ਦੌਰਾਨ ਮਨੁੱਖੀ ਹੱਕਾਂ ਦੇ ਮਾਮਲਿਅਾਂ ’ਚ ਨਿਘਾਰ ਅਾੲਿਅਾ ਹੈ। ੲਿਸ ਦੌਰਾਨ ਕੲੀ ਪ੍ਰਦਰਸ਼ਨਕਾਰੀਅਾਂ ਨੇ ਖਾਲਿਸਤਾਨ ਸਬੰਧੀ ਪੋਸਟਰ ਅਤੇ 2020 ’ਚ ਰਾੲੇਸ਼ੁਮਾਰੀ ਦੀ ਮੰਗ ਵਾਲੇ ਬੈਨਰ ਵੀ ਫਡ਼ੇ ਹੋੲੇ ਸਨ।

Facebook Comment
Project by : XtremeStudioz