Close
Menu

ਅਦਾਕਾਰਾ ਨਤਾਲੀ ਪੋਰਟਮੈਨ ਨੇ ਦੂਜੇ ਬੱਚੇ ਨੂੰ ਦਿੱਤਾ ਜਨਮ

-- 06 March,2017

ਲਾਸ ਏਂਜਲਸ— ਫਿਲਮ ‘ਜੈਕੀ’ ਦੀ ਅਦਾਕਾਰਾ ਨਤਾਲੀ ਪੋਰਟਮੈਨ ਅਤੇ ਉਸ ਦੇ ਪਤੀ ਬੈਂਜਾਮਿਨ ਮਿਲੇਪੀਡ ਆਪਣੇ ਦੂਜੇ ਬੱਚੇ ਦੇ ਜਨਮ ਤੋਂ ਖੁਸ਼ ਹਨ। ਸੂਤਰਾਂ ਮੁਤਾਬਕ 35 ਸਾਲਾ ਪੋਰਟਮੈਨ ਨੇ ਆਸਕਰ ਪੁਰਸਕਾਰਾਂ ਲਈ ਸਰਬੋਤਮ ਅਦਾਕਾਰਾ ਦੇ ਤੌਰ ‘ਤੇ ਨਾਮਜ਼ਦ ਹੋਣ ਤੋਂ ਪਹਿਲਾਂ 22 ਫਰਵਰੀ ਨੂੰ ਇਕ ਬੱਚੀ ਨੂੰ ਜਨਮ ਦਿੱਤਾ ਸੀ। ਪੋਰਟਮੈਨ ਦੇ ਪ੍ਰਤੀਨਿਧੀ ਨੇ ਦੱਸਿਆ ਕਿ, ”ਨਤਾਲੀ ਪੋਰਟਮੈਨ ਅਤੇ ਮੇਰਾ ਪਤੀ ਬੈਂਜਾਮਿਨ ਮਿਲੇਪੀਡ ਆਪਣੀ ਬੱਚੀ ਅਮੇਲੀਆ ਮਿਲੇਪੀਡ ਦੇ ਜਨਮ ਤੋਂ ਬਹੁਤ ਹੀ ਖੁਸ਼ ਹਨ। ਮੇਰੀ ਕਿਊਟ ਬੇਟੀ 22 ਫਰਵਰੀ ਨੂੰ ਪੈਦਾ ਹੋਈ ਸੀ।” ਉਸ ਨੇ ਦੱਸਿਆ ਕਿ ਮਾਂ ਅਤੇ ਬੱਚੀ ਦੋਵੇਂ ਖੁਸ਼ ਅਤੇ ਸਿਹਤਮੰਦ ਹਨ। ਜ਼ਿਕਰਯੋਗ ਹੈ ਕਿ ਇਹ ‘ਬਲੈਕ ਸਵਾਨ’ ਦੀ ਅਦਾਕਾਰਾ ਅਤੇ ਉਨ੍ਹਾਂ ਦੇ ਫ੍ਰੈਂਚ ਕੋਰੀਓਗ੍ਰਾਫਰ ਪਤੀ ਦੀ ਦੂਜੀ ਸੰਤਾਨ ਹੈ।

Facebook Comment
Project by : XtremeStudioz