Close
Menu

ਅਦਾਕਾਰ ਓਮ ਪੁਰੀ ਦੀ ਦਿਲ ਦਾ ਦੌਰਾ ਪੈਣ ਨਾਲ ਮੌਤ

-- 06 January,2017

ਮੁੰਬਈ— ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਓਮ ਪੁਰੀ ਦੀ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਗਈ। ਉਮ ਪੁਰੀ 66 ਸਾਲ ਦੇ ਸਨ। ਸ਼ੁੱਕਰਵਾਰ ਦੀ ਸਵੇਰ ਓਮ ਪੁਰੀ ਨੇ ਆਖਰੀ ਸਾਹ ਲਿਆ। ਓਮ ਪੁਰੀ ਦਾ ਜਨਮ 18 ਅਕਤੂਬਰ 1950 ‘ਚ ਹਰਿਆਣਾ ਦੇ ਅੰਬਾਲਾ ਸ਼ਹਿਰ ‘ਚ ਹੋਇਆ ਸੀ। ਉਨ੍ਹਾਂ ਨੇ ਆਪਣੀ ਸ਼ੁਰੂਆਤੀ ਸਿੱਖਿਆ ਆਪਣੇ ਨਾਨਕੇ ਪੰਜਾਬ ਦੇ ਪਟਿਆਲਾ ਤੋਂ ਪੂਰੀ ਕੀਤੀ। 1976 ‘ਚ ਪੁਣੇ ਫਿਲਮ ਸੰਸਥਾ ਤੋਂ ਟਰੇਨਿੰਗ ਪ੍ਰਾਪਤ ਕਰਨ ਤੋਂ ਬਾਅਦ ਓਮ ਪੁਰੀ ਨੇ ਲਗਭਗ ਡੇਢ ਸਾਲਾਂ ਤੱਕ ਇਕ ਸਟੂਡੀਓ ‘ਚ ਅਦਾਕਾਰੀ ਦੀ ਸਿੱਖਿਆ ਦਿੱਤੀ। ਬਾਅਦ ‘ਚ ਓਮ ਪੁਰੀ ਨੇ ਆਪਣੇ ਨਿੱਜੀ ਥੀਏਟਰ ਗਰੁੱਪ ‘ਮਜਮਾ’ ਦੀ ਸਥਾਪਨਾ ਕੀਤੀ। ਓਮ ਪੁਰੀ ਨੇ ਆਪਣੇ ਫਿਲਮੀ ਸਫਰ ਦੀ ਸ਼ੁਰੂਆਤ ਮਰਾਠੀ ਨਾਟਕ ‘ਤੇ ਆਧਾਰਤ ਫਿਲਮ ‘ਘਾਸੀਰਾਮ ਕੋਤਵਾਲ’ ਤੋਂ ਕੀਤੀ ਸੀ। ਸਾਲ 1980 ‘ਚ ਰਿਲੀਜ਼ ਫਿਲਮ ‘ਆਕਰੋਸ਼’ ਓਮ ਪੁਰੀ ਦੇ ਸਿਨੇਮਾ ਕੈਰੀਅਰ ਦੀ ਪਹਿਲੀ ਹਿਟ ਫਿਲਮ ਸਾਬਤ ਹੋਈ। 1993 ‘ਚ ਓਮ ਪੁਰੀ ਨੇ ਨੰਦਿਤਾ ਪੁਰੀ ਨਾਲ ਵਿਆਹ ਕੀਤਾ ਸੀ। 2013 ‘ਚ ਉਨ੍ਹਾਂ ਦਾ ਤਲਾਕ ਹੋ ਗਿਆ। ਉਨ੍ਹਾਂ ਦਾ ਇਸ਼ਾਨ ਨਾਂ ਦਾ ਇਕ ਬੇਟਾ ਵੀ ਹੈ।

Facebook Comment
Project by : XtremeStudioz