Close
Menu

ਅਦਾਲਤੀ ਹੁਕਮਾਂ ਦੀ ਤੌਹੀਨ: ਸ੍ਰੀਨਿਵਾਸਨ ਖ਼ਿਲਾਫ਼ ਪਟੀਸ਼ਨ ਦਾਇਰ

-- 19 February,2015

ਨਵੀਂ ਦਿੱਲੀ, ਬਿਹਾਰ ਕ੍ਰਿਕਟ ਐਸੋਸੀਏਸ਼ਨ (ਕੈਬ) ਨੇ ਅੱਜ ਸੁਪਰੀਮ ਕੋਰਟ ਵਿੱਚ ਐਨ ਸ੍ਰੀਨਿਵਾਸਨ ਅਤੇ ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀਸੀਸੀਆਈ) ਦੇ ਅਧਿਕਾਰੀਆਂ ਖ਼ਿਲਾਫ਼ ਅਦਾਲਤੀ ਹੁਕਮਾਂ ਦੀ ਉਲੰਘਣਾ ਦੇ ਦੋਸ਼ ਤਹਿਤ ਕਾਰਵਾਈ ਲਈ ਪਟੀਸ਼ਨ ਦਾਇਰ ਕੀਤੀ ਹੈ।
‘ਕੈਬ’ ਨੇ ਦੋਸ਼ ਲਾਇਆ ਹੈ ਕਿ ਸ੍ਰੀਨਿਵਾਸਨ ਅਤੇ ਬੀਸੀਸੀਆਈ ਦੇ ਦੂਜੇ ਅਧਿਕਾਰੀਆਂ ਨੇ ਸੁਪਰੀਮ ਕੋਰਟ ਦੇ ਆਦੇਸ਼ਾਂ ਦਾ ਕਥਿਤ ਤੌਰ ’ਤੇ ਉਲੰਘਣ ਕਰਕੇ ਮਾਰਚ ਵਿੱਚ ਬੀਸੀਸੀਆਈ ਦੀ ਸਾਲਾਨਾ ਆਮ ਸਭਾ ਦੀ ਬੈਠਕ ਸਬੰਧੀ ਫੈਸਲਾ ਕਰਨ ਲਈ ਵਰਕਿੰਗ ਕਮੇਟੀ ਦੀ ਬੈਠਕ ਕੀਤੀ। ਜਸਟਿਸ ਟੀਐਸ ਠਾਕੁਰ ਦੀ ਪ੍ਰਧਾਨਗੀ ਵਾਲੇ ਬੈਂਚ ਅੱਗੇ ‘ਕੈਬ’ ਨੇ ਆਪਣੇ ਸਕੱਤਰ ਆਦਿਤਿਆ ਵਰਮਾ ਰਾਹੀਂ ਇਹ ਪਟੀਸ਼ਨ ਦਾਇਰ ਕਰਕੇ ਸ੍ਰੀਨਿਵਾਸਨ, ਬੀਸੀਸੀਆਈ ਦੇ ਅੰਤ੍ਰਿਮ ਪ੍ਰਧਾਨ ਸ਼ਿਵਲਾਲਾ ਯਾਦਵ ਅਤੇ ਸਕੱਤਰ ਸੰਜੈ ਪਟੇਲ ਖ਼ਿਲਾਫ਼ ਅਦਾਲਤੀ ਹੁਕਮਾਂ ਦੀ ਉਲੰਘਣਾ ਤਹਿਤ ਕੇਸ ਚਲਾਏ ਜਾਣ ਦੀ ਦੀ ਮੰਗ ਕੀਤੀ ਹੈ। ਅਦਾਲਤ ਨੇ ਕਿਹਾ ਕਿ ਇਸ ਮਾਮਲੇ ’ਤੇ ਜਲਦੀ ਸੁਣਵਾਈ ਕੀਤੀ ਜਾਵੇਗੀ। ਇਸ ਪਟੀਸ਼ਨ ਵਿੱਚ ਮੀਡੀਆ ਰਿਪੋਰਟਾਂ ਦਾ ਹਵਾਲਾ ਦਿੱਤਾ ਗਿਆ ਹੈ, ਜਿਨ੍ਹਾਂ ਅਨੁਸਾਰ ਸੁਪਰੀਮ ਕੋਰਟ ਦੇ 22 ਜਨਵਰੀ ਦੇ ਫੈਸਲੇ ਤਹਿਤ ਅਯੋਗਤਾ ਦਾ ਸਾਹਮਣਾ ਕਰ ਰਹੇ ਸ੍ਰੀਨਿਵਾਸਨ ਨੇ ਬੀਸੀਸੀਆਈ ਦੀ ਵਰਕਿੰਗ ਕਮੇਟੀ ਦੀ ਅੱਠ ਫਰਵਰੀ ਨੂੰ ਹੋਈ ਬੈਠਕ ਦੀ ਕਥਿਤ ਤੌਰ ’ਤੇ ਪ੍ਰਧਾਨਗੀ ਕੀਤੀ।

Facebook Comment
Project by : XtremeStudioz