Close
Menu

ਅਨਸਾਰੀ ਵੱਲੋਂ ਅਸਹਿਮਤੀ ਦੇ ਅਧਿਕਾਰ ਦੀ ਹਮਾੲਿਤ

-- 25 September,2015

ਨਵੀਂ ਦਿੱਲੀ, 25 ਸਤੰਬਰ
ੳੁਪ ਰਾਸ਼ਟਰਪਤੀ ਹਾਮਿਦ ਅਨਸਾਰੀ ਨੇ ਭਾਰਤ ਵਰਗੇ ਦੇਸ਼ ਵਿੱਚ ਅਸਹਿਮਤੀ ਦੇ ਅਧਿਕਾਰ ਦਾ ਪੁਰਜ਼ੋਰ ਸਮਰਥਨ ਕੀਤਾ ਹੈ। ੳੁਨ੍ਹਾਂ ਕਿ ਅਸਹਿਮਤੀ ਜਾਂ ਵਿਚਾਰਾਂ ਦੇ ਵੱਖਰੇਵਿਅਾਂ ਨੂੰ ਦਬਾੳੁਣ ਦੀ ਕੋਸ਼ਿਸ਼ ਜਮਹੂਰੀ ਕਦਰਾਂ ਕੀਮਤਾਂ ਨੂੰ ਖਤਮ ਕਰ ਦਿੰਦੀ ਹੈ। ੳੁਨ੍ਹਾਂ ਦਾ ਬਿਅਾਨ ਅਜਿਹੇ ਸਮੇਂ ਅਾੲਿਅਾ ਹੈ ਜਦ ਕੁੱਝ ਦਿਨ ਪਹਿਲਾਂ ੳੁਨ੍ਹਾਂ ਨੇ ਮੁਸਲਮਾਨਾਂ ਲੲੀ ਸਕਾਰਾਤਮਕ ਕਦਮ ਚੁੱਕਣ ਦੀ ਜ਼ੋਰਦਾਰ ਵਕਾਲਤ ਕਰਦਿਅਾਂ ਕਿਹਾ ਸੀ ਕਿ ਸਰਕਾਰ ਦੀ ਸਭ ਦਾ ਸਾਥ, ਸਭ ਦਾ ਵਿਕਾਸ ਵਾਲੀ ਸੋਚ ਦੀ ਸਫਲਤਾ ਯਕੀਨੀ ਬਣਾੳੁਣਾ ਸਭ ਤੋਂ ਪਹਿਲੀ ਸ਼ਰਤ ਹੈ। ਕੱਲ੍ਹ ਗਵਾਲੀਅਰ ਵਿੱਚ ਪਹਿਲੇ ਰਾਮ ਮਨੋਹਰ ਲੋਹੀਅਾ ਯਾਦਗਾਰੀ ਕੌਮੀ ਭਾਸ਼ਨ ਵਿੱਚ ੳੁਪ ਰਾਸ਼ਟਰਪਤੀ ਨੇ ਕਿਹਾ ਕਿ ੲਿਕ ਲੋਕਤੰਤਰ ਸਮਾਜ ਵਿੱਚ, ਜਿਸ ਵਿੱਚ ਭਾਰਤ ਵੀ ਸ਼ਾਮਲ ਹੈ, ਮਤਭੇਦ ਨੂੰ ਕਬੂਲ ਕਰਨਾ ਅਹਿਮ ਹੈ।
ਅਸਹਿਮਤੀ ਨੂੰ ਖਤਮ ਕਰਨ ਦਾ ਅਰਥ ਹੈ ਜਮਹੂਰੀ ਕਦਰਾਂ ਕੀਮਤਾਂ ਨੂੰ ਖਤਮ ਕਰਨਾ। ਲੋਕਤੰਤਰ ਵਿੱਚ ਅਸਹਿਮਤੀ ਦੇ ਸਿਧਾਂਤ ਨੂੰ ਲੋਹੀਅਾ ਨੇ ਵੀ ਕਬੂਲ ਕੀਤਾ ਹੈ। ਜੇ ਅਸਹਿਮਤੀ ਦੇ ਵਿਚਾਰਾਂ ਨੂੰ ਨਾ ਅਪਣਾੲਿਅਾ ਗਿਅਾ ਤਾਂ ਜਮਹੂੀਅਤ ਕਮਜ਼ੋਰ ਹੋ ਜਾਵੇਗੀ। ਅਸਹਿਮਤੀ ਦੇ ਅਧਿਕਾਰ ਨੂੰ ਤਾਂ ਸੁਪਰੀਮ ਕੋਰਟ ਨੇ ਵੀ ਮਾਨਤਾ ਦਿੱਤੀ ਹੈ।

Facebook Comment
Project by : XtremeStudioz