Close
Menu

‘ਅਨਾਰਕਲੀ ਆਫ ਆਰਾ’ ਨੂੰ ਖਾਸ ਫਿਲਮ ਮੰਨਦੀ ਹੈ : ਸਵਰਾ

-- 02 February,2017

ਮੁੰਬਈ— ਬਾਲੀਵੁੱਡ ‘ਚ ਆਪਣੀ ਅਦਾਕਾਰੀ ਲਈ ਮਸ਼ਹੂਰ ਸਵਰਾ ਭਾਸਕਰ ਆਪਣੀ ਆਉਣ ਵਾਲੀ ਫਿਲਮ ‘ਅਨਾਰਕਲੀ ਆਫ ਆਰਾ’ ਨੂੰ ਖਾਸ ਫਿਲਮ ਮੰਨਦੀ ਹੈ। ਪੱਤਰਕਾਰੀ ਦੀ ਦੁਨੀਆ ਤੋਂ ਫਿਲਮ ਨਿਰਦੇਸ਼ਕ ਦੇ ਖੇਤਰ ‘ਚ ਉਤਰੇ ਅਵਿਨਾਸ਼ ਦਾਸ ਨਿਰਦੇਸ਼ਿਤ ਫਿਲਮ ‘ਅਨਾਰਕਲੀ ਆਫ ਆਰਾ’ 24 ਮਾਰਚ ਨੂੰ ਪ੍ਰਦਰਸ਼ਿਤ ਹੋਵੇਗੀ। ਇਸ ਫਿਲਮ ‘ਚ ਸਵਰਾ ਭਾਸਕਰ, ਸੰਜੇ ਮਿਸ਼ਰਾ, ਪੰਕਜ ਤ੍ਰਿਪਾਠੀ ਤੇ ਇਸ਼ਤਿਆਕ ਖਾਨ ਦੀ ਅਹਿਮ ਭੂਮਿਕਾ ਹੈ। ਇਸ ਫਿਲਮ ਦੀ ਕਹਾਣੀ ਵੀ ਅਵਿਨਾਸ਼ ਦਾਸ ਨੇ ਲਿਖੀ ਹੈ। ਸਵਰਾ ਨੇ ਕਿਹਾ ਕਿ, ‘ਅਨਾਰਕਲੀ ਆਫ ਆਰਾ’ ਮੇਰੇ ਲਈ ਬਹੁਤ ਹੀ ਖਾਸ ਫਿਲਮ ਹੈ। ਇਹ ਇਕ ਅਹਿਮ ਮੁੱਦੇ ‘ਤੇ ਆਧਾਰਿਤ ਸਮਾਜਿਕ ਫਿਲਮ ਹੈ, ਜਦੋਂ ਅਵਿਨਾਸ਼ ਜੀ ਨੇ ਮੈਨੂੰ ਫਿਲਮ ਬਾਰੇ ਦੱਸਿਆ ਤਾਂ ਮੈਂ ਕਾਫੀ ਪ੍ਰਭਾਵਿਤ ਹੋਈ।

Facebook Comment
Project by : XtremeStudioz