Close
Menu

ਅਨੀਮੀਆ ਤੋਂ ਪੀੜਤ ਹੋਇਆ ਨੇਮਾਰ

-- 05 August,2013

images (1)

ਰੀਓਡੀ ਜੇਨੇਰੀਓ – 5 ਅਗਸਤ (ਦੇਸ ਪ੍ਰਦੇਸ ਟਾਈਮਜ਼)-ਬਾਰਸੀਲੋਨਾ ਦੇ ਸਟਾਰ ਸਟਰਾਈਕਰ ਨੇਮਾਰ ਦੀ ਮੈਡੀਕਲ ਜਾਂਚ ਵਿਚ ਉਸ ਨੂੰ ਅਨੀਮੀਆ ਹੋਣ ਦੀ ਗੱਲ ਸਾਹਮਣੇ ਆਈ ਹੈ। ਬ੍ਰਾਜ਼ੀਲ ਦੀ ਸਥਾਨਕ ਮੀਡੀਆ ਰਿਪੋਰਟ ਤੋਂ ਇਹ ਜਾਣਕਾਰੀ ਮਿਲੀ ਹੈ। ਸਮਾਚਾਰ ਏਜੰਸੀ ਸਿਨਹੁਆ ਅਨੁਸਾਰ ਬਾਰਸੀਲੋਨਾ ਕਲੱਬ ਦੀ ਮੈਡੀਕਲ ਟੀਮ ਵਲੋਂ ਕੀਤੇ ਜਾਣ ਵਾਲੇ ਬਲੱਡ ਟੈਸਟ ਵਿਚ ਨੇਮਾਰ ਨੂੰ ਅਨੀਮੀਆ ਤੋਂ ਪੀੜਤ ਪਾਇਆ ਗਿਆ। ਇਸ ਕਾਰਨ ਨੇਮਾਰ ਨੇ ਟ੍ਰੇਨਿੰਗ ਪ੍ਰੋਗਰਾਮ ਵਿਚ ਤਬਦੀਲੀ ਕੀਤੀ ਹੈ ਅਤੇ ਹੁਣ ਉਸ ਦਾ ਥਾਈਲੈਂਡ ਦੌਰੇ ‘ਤੇ ਜਾਣਾ ਸ਼ੱਕੀ ਹੈ। ਇਕ ਮਹੀਨਾ ਪਹਿਲਾਂ ਹੀ ਨੇਮਾਰ ਨੇ ਟੌਂਸਿਲ ਦਾ ਆਪ੍ਰੇਸ਼ਨ ਕਰਵਾਇਆ ਸੀ। ਆਪਣੇ ਕਲੱਬ ਬਾਰਸੀਲੋਨਾ ਵਲੋਂ 29 ਜੁਲਾਈ ਤੋਂ ਸ਼ੁਰੂ ਹੋਏ ਅਭਿਆਸ ਸੈਸ਼ਨ ਤੋਂ ਬਾਅਦ ਉਹ ਹੁਣ ਤੱਕ ਦੋ ਮੈਚ ਖੇਡ ਚੁੱਕਾ ਹੈ ਅਤੇ ਦੋਵਾਂ ਮੈਚਾਂ ਵਿਚ ਉਹ ਤਬਦੀਲ ਖਿਡਾਰੀ ਵਜੋਂ ਖੇਡਿਆ ਸੀ

Facebook Comment
Project by : XtremeStudioz