Close
Menu

ਅਨੁਪਮ ਖੇਰ ਨੇ ਸ਼ਿਮਲਾ ‘ਚ ਘਰ ਖਰੀਦ ਕੇ ਮਾਂ ਨੂੰ ਤੋਹਫੇ ਵਜੋਂ ਦਿੱਤਾ

-- 27 March,2017

ਸ਼ਿਮਲਾ — ਹਿਮਾਚਲ ਪ੍ਰਦੇਸ਼ ‘ਚ ਜੰਮੇ ਪਲੇ ਬਹੁਤ ਮਸ਼ਹੂਰ ਅਦਾਕਾਰ ਅਨੁਪਮ ਖੇਰ ਨੇ ਸ਼ਿਮਲਾ ‘ਚ ਇਕ ਘਰ ਖਰੀਦ ਕੇ ਆਪਣੇ ਮਾਂ ਨੂੰ ਤੋਹਫੇ ਵਜੋਂ ਦਿੱਤਾ ਹੈ। ਉਨ੍ਹਾਂ ਦੱਸਿਆ ਕਿ ਉਹ ਹਮੇਸ਼ਾ ਸ਼ਿਮਲਾ ‘ਚ ਘਰ ਖਰੀਦਣਾ ਚਾਹੁੰਦੇ ਸਨ ਕਿਉਂਕਿ ਉਨ੍ਹਾਂ ਨੇ ਆਪਣਾ ਬਚਪਨ ਇਥੇ ਹੀ ਬਿਤਾਇਆ ਹੈ। ਇਹ ਖੁਸ਼ਖਬਰੀ ਟਵੀਟਰ ‘ਤੇ ਆਪਣੇ ਪ੍ਰਸ਼ੰਸਕਾਂ ਲਈ ਭਾਵਨਾਵਾਂ ਸਾਂਝੀਆਂ ਕਰਦੇ ਅਨੁਪਮ ਨੇ ਵੀਡੀਓ ਕਲਿੱਪ ‘ਚ ਕਿਹਾ,”ਮੇਰੇ ਪਿਤਾ ਜੀ ਵਣ ਵਿਭਾਗ ‘ਚ ਇੱਥੇ ਕਲਰਕ ਸਨ। ਸਾਡੀ ਪੂਰੀ ਜ਼ਿੰਦਗੀ ਸਰਕਾਰੀ ਕੁਆਰਟਰ ਤੇ ਕਿਰਾਏ ਦੇ ਮਕਾਨ ‘ਤੇ ਗੁਜ਼ਰੀ ਅਤੇ ਕੁੱਝ ਕਾਰਨਾਂ ਕਰ ਕੇ ਮੈਂ ਇਥੇ ਘਰ ਨਹੀਂ ਖਰੀਦ ਸਕਿਆ। ਹੁਣ ਮੈਂ ਇਹ ਖਰੀਦਿਆ ਛੋਟਾ ਜਿਹਾ ਘਰ ਆਪਣੀ ਮਾਂ ਨੂੰ ਭੇਟ ਕਰਨਾ ਚਾਹੁੰਦਾ ਹਾਂ। ਉਹ ਬਹੁਤ ਖੁਸ਼ ਹੈ।”

Facebook Comment
Project by : XtremeStudioz