Close
Menu

ਅਨੁਰਾਗ ਠਾਕੁਰ-ਗਿਲਹੋਤਰਾ ਮਾਮਲੇ ’ਚ ਕੋੲੀ ਕਾਰਵਾੲੀ ਨਹੀਂ ਕਰੇਗਾ ਕ੍ਰਿਕਟ ਬੋਰਡ

-- 28 April,2015

ਨਵੀਂ ਦਿੱਲੀ,  ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀਸੀਸੀਆੲੀ) ਦੇ ਸਕੱਤਰ ਅਨੁਰਾਗ ਠਾਕੁਰ ਦੀ ਚੰਡੀਗਡ਼੍ਹ ਵਿੱਚ ਇਕ ਸਮਾਗਮ ਦੌਰਾਨ ਕਥਿਤ ਸੱਟੇਬਾਜ਼ ਕਰਣ ਗਿਲਹੋਤਰਾ ਨਾਲ ਤਸਵੀਰਾਂ ਮਾਮਲੇ ਵਿੱਚ ਕੌਮਾਂਤਰੀ ਕ੍ਰਿਕਟ ਕੌਂਸਲ (ਆੲੀਸੀਸੀ) ਵੱਲੋਂ ਬੀਸੀਸੀਆੲੀ ਦੇ ਮੁਖੀ ਜਗਮੋਹਨ ਡਾਲਮੀਆ ਨੂੰ ਲਿਖੀ ਗੲੀ ਚਿੱਠੀ ’ਤੇ ਬੋਰਡ ਕੋੲੀ ਕਾਰਵਾੲੀ ਨਹੀਂ ਕਰੇਗਾ।
ਗੌਰਤਲਬ ਹੈ ਕਿ ਕੱਲ੍ਹ ਮੀਡੀਆ ਵਿੱਚ ਆੲੀਆਂ ਰਿਪੋਰਟਾਂ ਵਿੱਚ ਇਹ ਦਾਅਵਾ ਕੀਤਾ ਗਿਆ ਸੀ ਕਿ ਆੲੀਸੀਸੀ ਨੇ ਇਸ ਸਬੰਧ ਵਿੱਚ ਭਾਰਤੀ ਕ੍ਰਿਕਟ ਬੋਰਡ ਨੂੰ ਚਿੱਠੀ ਲਿਖੀ ਸੀ ਕਿ ਠਾਕੁਰ ਨੂੰ ਕਥਿਤ ਸੱਟੇਬਾਜ਼ ਕਰਣ ਗਿਲਹੋਤਰਾ ਨਾਲ ਵੇਖਿਆ ਗਿਆ ਹੈ। ਮੀਡੀਆ ਰਿਪੋਰਟਾਂ ਵਿੱਚ ਕਿਹਾ ਗਿਆ ਹੈ ਕਿ ਆੲੀਸੀਸੀ ਦੇ ਸੀੲੀਓ ਡੇਵ ਰਿਚਰਡਸਨ ਨੇ ਚਿੱਠੀ ਵਿੱਚ ਠਾਕੁਰ ਨੂੰ ਗਿਲਹੋਤਰਾ ਤੋਂ ਦੂਰੀ ਬਣਾ ਕੇ ਰੱਖਣ ਦੀ ਸਲਾਹ ਦਿੱਤੀ ਹੈ। ੳੁਧਰ ਬੀਸੀਸੀਅਾੲੀ ਦੇ ਮੈਂਬਰਾਂ ਨੇ ਇਸ ਮਸਲੇ ਨੂੰ ਬਹੁਤੀ ਤਵੱਜੋ ਨਹੀਂ ਦਿੱਤੀ ਕਿੳੁਂਕਿ ੳੁਨ੍ਹਾਂ ਦਾ ਮੰਨਣਾ ਹੈ ਕਿ ਇਹ ਸਾਰਾ ਕੁਝ ਆੲੀਸੀਸੀ ਮੁਖੀ ਐਨ. ਸ੍ਰੀਨਿਵਾਸਨ ਦੇ ਇਸ਼ਾਰੇ ’ਤੇ ਕੀਤਾ ਜਾ ਰਿਹੈ।
ਬੋਰਡ ਦੀ ਕਾਰਜਕਾਰਨੀ ਦੇ ਇਕ ਮੈਂਬਰ ਨੇ ਕਿਹਾ,‘ਸਾਰਿਆਂ ਨੂੰ ਪਤਾ ਹੈ ਕਿ ਆੲੀਸੀਸੀ ਨੂੰ ਕੌਣ ਚਲਾ ਰਿਹਾ ਹੈ। ਸ੍ਰੀਨਿਵਾਸਨ ਹੁਣ ਅਨੁਰਾਗ ਠਾਕੁਰ ਦੇ ਅਕਸ ਨੂੰ ਦਾਗ਼ਦਾਰ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ। ਕਾਰਜਕਾਰਨੀ ਦੀ ਬੀਤੇ ਦਿਨ ਕੋਲਕਾਤਾ ਵਿੱਚ ਹੋੲੀ ਮੀਟਿੰਗ ਦੌਰਾਨ ਇਸ ਮਸਲੇ ’ਤੇ ਕੋੲੀ ਗੱਲ ਨਹੀਂ ਕੀਤੀ ਗੲੀ। ਗ਼ੈਰਰਸਮੀ ਤੌਰ ’ਤੇ ਅਸੀਂ ਸਾਰੇ ਜਾਣਦੇ ਹਾਂ ਕਿ ਇਸ ਦੇ ਪਿੱਛੇ ਸ੍ਰੀਨਿਵਾਸਨ ਦਾ ਹੱਥ ਹੈ।’ ਜਗਮੋਹਨ ਡਾਲਮੀਆ ਵੱਲੋਂ ਇਸ ਚਿੱਠੀ ’ਤੇ ਕੋੲੀ ਕਾਰਵਾੲੀ ਕੀਤੇ ਜਾਣ ਬਾਰੇ ਪੁੱਛਣ ’ਤੇ ਸੂਤਰ ਨੇ ਨਾ ਵਿੱਚ ਜਵਾਬ ਦਿੱਤਾ।
ਸੂਤਰ ਨੇ ਕਿਹਾ,‘ਡਾਲਮੀਆ ਤੇ ਠਾਕੁਰ ਵਿੱਚ ਚੰਗੇ ਰਿਸ਼ਤੇ ਹਨ। ਦੋਵਾਂ ਨੇ ਮਿਲ ਕੇ ਸ੍ਰੀਨਿਵਾਸਨ ਨੂੰ ਬੋਰਡ ਮੁਖੀ ਦੇ ਅਹੁਦੇ ਤੋਂ ਲਾਂਭੇ ਕੀਤਾ ਸੀ। ਇਕ ਗੱਲ ਬਡ਼ੀ ਅਜੀਬ ਹੈ ਕਿ ਜਿਵੇਂ ਹੀ ਚੇਨੲੀ ਸੁਪਰਕਿੰਗਜ਼ ਦੇ ਮੁਲਾਂਕਣ ਦਾ ਮੁੱਦਾ ੳੁੱਠਿਆ, ਆੲੀਸੀਸੀ ਨੇ ਇਹ ਚਿੱਠੀ ਭੇਜ ਦਿੱਤੀ।’ ਇਸ ਦੌਰਾਨ ਸ੍ਰੀਨਿਵਾਸਨ ਖੇਮੇ ਨਾਲ ਸਬੰਧਤ ਇਕ ਮੈਂਬਰ ਨੇ ਕਿਹਾ ਕਿ ਸ੍ਰੀਨਿਵਾਸਨ ਵੀ ਇਹ ਗੱਲ ਭਲੀਭਾਂਤ ਜਾਣਦੇ ਹਨ ਕਿ ਬੀਸੀਸੀਆੲੀ ਦੇ ਮੌਜੂਦਾ ਅਹੁਦੇਦਾਰ ਇਸ ਚਿੱਠੀ ’ਤੇ ਕੋੲੀ ਕਾਰਵਾੲੀ ਨਹੀਂ ਕਰਨਗੇ, ਪਰ ਇਹ ਸ੍ਰੀਨਿਵਾਸਨ ਦਾ ‘ਬਦਲਾ ਲੈਣ ਦਾ’ ਤਰੀਕਾ ਹੈ। ਸ੍ਰੀਨਿਵਾਸਨ ਦੇ ਇਕ ਕਰੀਬੀ ਨੇ ਕਿਹਾ,‘ਰਿਚਰਡਸਨ ਚਿੱਠੀ ਭੇਜਣ ਦਾ ਸਿਰਫ ਇਕ ਜ਼ਰੀਆ ਹੈ। ੳੁਨ੍ਹਾਂ ਨੇ ਤਾਂ ਆਪਣੇ ਆਕਾ ਦੇ ਹੁਕਮਾਂ ਨੂੰ ਵਜਾਇਆ ਹੈ।

Facebook Comment
Project by : XtremeStudioz