Close
Menu

ਅਨੁਸ਼ਕਾ ਅਤੇ ਦਿਲਜੀਤ ਦੀ ਫਿਲਮ ‘ਫਿਲੌਰੀ’ ਦਾ ਟਰੇਲਰ ਹੋਇਆ ਰਿਲੀਜ਼, ਭੂਤ ਬਣ ਕੇ ਡਰਾਉਂਦੀ ਨਜ਼ਰ ਆਵੇਗੀ ਅਨੁਸ਼ਕਾ

-- 06 February,2017

ਮੁੰਬਈ— ਬਾਲੀਵੁੱਡ ਮਸ਼ਹੂਰ ਅਭਿਨੇਤਰੀ ਅਨੁਸ਼ਕਾ ਸ਼ਰਮਾ ਦੀ ਆਉਣ ਵਾਲੀ ਫਿਲਮ ‘ਫਿਲੌਰੀ’ ਦਾ ਟਰੇਲਰ ਅੱਜ ਰਿਲੀਜ਼ ਹੋ ਗਿਆ ਹੈ। ਅਨੁਸ਼ਕਾ ਨੇ ਲੋਗੋ ਸੋਸ਼ਲ ਸਾਈਟ, ਟਵਿੱਟਰ ‘ਤੇ ਸ਼ੇਅਰ ਕੀਤਾ ਹੈ। ਇਸ ਫਿਲਮ ਦੇ ਟਰੇਲਰ’ਚ ਅਨੁਸ਼ਕਾ ਭੂਤ ਦੇ ਰੂਪ ‘ਚ ਨਜ਼ਰ ਆ ਰਹੀ ਹੈ।

ਜ਼ਿਕਰਯੋਗ ਹੈ ਕਿ, ਅਨੁਸ਼ਕਾ ਸ਼ਰਮਾ ਇਕ ਵਾਰ ਫਿਰ ਪ੍ਰੋਡਿਊਸਰ ਬਣ ਕੇ ਕਮਬੈਕ ਕਰ ਰਹੀ ਹੈ। ਉਹ ਆਪਣੇ ਪ੍ਰੋਡਕਸ਼ਨ ਹਾਊਸ ਕਲੀਨ ਸਲੇਟ ਫਿਲਮਸ ‘ਚ ‘ਫਿਲੌਰੀ’ ਸਹਿ-ਪ੍ਰੋਡਿਊਸ ਕਰ ਰਹੀ ਹੈ। ਇਸ ਫਿਲਮ ‘ਚ ਅਨੁਸ਼ਕਾ ਸ਼ਰਮਾ ਨਾਲ ਪਾਲੀਵੁੱਡ ਅਤੇ ਬਾਲੀਵੁੱਡ ਮਸ਼ਹੂਰ ਅਭਿਨੇਤਾ ਦਿਲਜੀਤ ਦੋਸਾਂਝ ਅਤੇ ‘ਲਾਈਫ ਆਫ ਪਾਯ’ ਫੇਮ ਸੂਰਜ ਸ਼ਰਮਾ ਵੀ ਲੀਡ ਭੂਮਿਕਾ ‘ਚ ਹਨ। ਇਸ ਫਿਲਮ ਦਾ ਨਿਰਦੇਸ਼ਨ ਅਨਸ਼ਈ ਲਾਲ ਨੇ ਕੀਤਾ ਹੈ। ਇਹ ਫਿਲਮ 24 ਮਾਰਚ 2017 ਨੂੰ ਰਿਲੀਜ਼ ਹੋਵੇਗੀ।

Facebook Comment
Project by : XtremeStudioz