Close
Menu

ਅਨੁਸ਼ਕਾ ਸ਼ਰਮਾ ਹੁਣ ‘ਪਰੀ’ ਵਿਚ ਪਰਮਬਰਤ ਚੈਟਰਜੀ ਨਾਲ ਆਵੇਗੀ ਨਜ਼ਰ

-- 02 May,2017

ਮੁੰਬਈ—ਬਾਲੀਵੁੱਡ ਅਦਾਕਾਰਾ ਅਨੁਸ਼ਕਾ ਸ਼ਰਮਾ ‘ਫਿਲੌਰੀ’ ਵਿਚ ਪੰਜਾਬੀ ਸੁਪਰਸਟਾਰ ਦਿਲਜੀਤ ਦੋਸਾਂਝ ਨਾਲ ਕੰਮ ਕਰ ਚੁੱਕੀ। ਇਕ ਵਾਰ ਫਿਰ ਉਹਆਪਣੀ ਨਿਰਮਾਣ ਕੰਪਨੀ ਦੀ ਤੀਜੀ ਫਿਲਮ ਵਿਚ ਬੰਗਾਲੀ ਅਦਾਕਾਰ ਪਰਮਬਰਤ ਚੈਟਰਜੀ ਨਾਲ ਨਜ਼ਰ ਆਉਣ ਦੀ ਤਿਆਰੀ ਵਿਚ ਹੈ। ਫਿਲਮ ਦਾ ਨਿਰਮਾਣ ਅਨੁਸ਼ਕਾ ਸ਼ਰਮਾ ਦੀ ਨਿਰਮਾਣ ਕੰਪਨੀ ‘ਕਲੀਨ ਸਲੇਟ ਫਿਲਮਸ’ ਵਿਚ ‘ਕ੍ਰਿਆਰਜ ਐਂਟਰਟੇਨਮੈਂਟ’ ਮਿਲ ਕੇ ਕਰਨਗੇ। ਅਨੁਸ਼ਕਾ ਦੀ ਨਿਰਮਾਣ ਕੰਪਨੀ ਇਸ ਤੋਂ ਪਹਿਲਾਂ ‘ਐੱਨ. ਐੱਚ. 10’ ਅਤੇ ‘ਫਿਲੌਰੀ’ ਦੋ ਫਿਲਮਾਂ ਦਾ ਨਿਰਮਾਣ ਕਰ ਚੱਕੀ ਹੈ। ਅਦਾਕਾਰਾ ਨੇ ਆਪਣੇ 28ਵੇਂ ਜਨਮਦਿਨ ‘ਤੇ ਇਕ ਬਿਆਨ ਵਿਚ ਕਿਹਾ ‘ਪਰੀ’ ਇਕ ਬਿਹਤਰੀਨ ਕਹਾਣੀ ਹੈ ਅਤੇ ਮੈਨੂੰ ਨਿਰਦੇਸ਼ਕ ਦੇ ਦ੍ਰਿਸ਼ਟੀਕੋਣ ‘ਤੇ ਪੂਰਾ ਭਰੋਸਾ ਹੈ।

Facebook Comment
Project by : XtremeStudioz