Close
Menu

ਅਨੰਤਪੁਰ ‘ਚ ਟ੍ਰੇਨ ਹਾਦਸਾ, ਕਾਂਗਰਸ ਵਿਧਾਇਕ ਸਮੇਤ 5 ਲੋਕਾਂ ਦੀ ਮੌਤ

-- 24 August,2015

ਅਨੰਤਪੁਰ, 24 ਅਗਸਤ – ਆਂਧਰਾ ਪ੍ਰਦੇਸ਼ ਦੇ ਅਨੰਤਪੁਰ ਜ਼ਿਲ੍ਹੇ ਤੋਂ ਇੱਕ ਲਾਰੀ ਦੇ ਟ੍ਰੇਨ ਨਾਲ ਟਕਰਾ ਜਾਣ ਕਾਰਨ ਹੋਈ ਦੁਰਘਟਨਾ ‘ਚ ਇੱਕ ਵਿਧਾਇਕ ਸਮੇਤ ਪੰਜ ਲੋਕਾਂ ਦੀ ਮੌਤ ਹੋ ਗਈ ਹੈ। ਰੇਲ ਅਧਿਕਾਰੀਆਂ ਦੇ ਮੁਤਾਬਕ ਬੈਂਗਲੋਰ – ਨਾਂਦੇੜ ਐਕਸਪ੍ਰੈੱਸ ਨਾਲ ਅਨੰਤਪੁਰ ਜ਼ਿਲ੍ਹੇ ‘ਚ ਰੰਗੇਪੱਲੀ ਕਰਾਸਿੰਗ ਦੇ ਕੋਲ ਇਹ ਦੁਰਘਟਨਾ ਹੋਈ। ਬੈਂਗਲਰੂ ‘ਚ ਰੇਲਵੇ ਦੇ ਡਵੀਜ਼ਨਲ ਮੈਨੇਜਰ ਅਨਿਲ ਕੁਮਾਰ ਅਗਰਵਾਲ ਨੇ ਦੱਸਿਆ ਕਿ ਲਾਰੀ ‘ਚ ਗ੍ਰੇਨਾਇਟ ਪੱਥਰ ਲੱਦਿਆ ਸੀ। ਜਿਵੇਂ ਹੀ ਲਾਰੀ ਟ੍ਰੇਨ ਦੇ ਫਰਸਟ ਕਲਾਸ ਕੰਪਾਰਟਮੈਂਟ ਨਾਲ ਟਕਰਾਈ ਤਾਂ ਪੱਥਰ ਮੁਸਾਫ਼ਰਾਂ ਨੂੰ ਜਾ ਕੇ ਲੱਗੇ। ਮਰਨ ਵਾਲਿਆਂ ‘ਚ ਕਰਨਾਟਕ ਦੇ ਇੱਕ ਕਾਂਗਰਸ ਵਿਧਾਇਕ ਵੈਂਕਟੇਸ਼ ਨਾਇਕ ਵੀ ਸ਼ਾਮਿਲ ਹਨ। ਮ੍ਰਿਤਕਾਂ ‘ਚ ਤਿੰਨ ਯਾਤਰੀ, ਇੱਕ ਲਾਰੀ ਡਰਾਈਵਰ ਤੇ ਇੱਕ ਰੇਲਵੇ ਕਰਮਚਾਰੀ ਸ਼ਾਮਿਲ ਹੈ।

 

Facebook Comment
Project by : XtremeStudioz