Close
Menu

ਅਪਰਾਧ ਘਟਾੳੁਣ ਵਿੱਚ ਜੁਟੇ ਪੰਜਾਬੀ ਪੁਲੀਸ ਅਫ਼ਸਰ

-- 08 June,2015

ਵੈਨਕੂਵਰ, ਵੈਨਕੂਵਰ ਅਤੇ ਸਰੀ ਵਿੱਚ ਪੰਜਾਬੀ ਪੁਲੀਸ ਅਫ਼ਸਰਾਂ ਨੇ ਕੲੀ ਘਰਾਂ ਦੀ ਤਲਾਸ਼ੀ ਕਰਕੇ ਅਸਲਾ ਅਤੇ ਨਸ਼ਿਆਂ ਸਮੇਤ ਨਕਦੀ ਬਰਾਮਦ ਕਰਕੇ ਅਪਰਾਧ ਘਟਾਉਣ ਵੱਲ ਕਦਮ ਵਧਾਏ ਹਨ। ਪੁਲੀਸ ਨੇ ਅੱਜ ਸਰੀ ਦੇ ਉੱਤਰੀ ਪਾਸੇ ਸ਼ੱਕੀ ਘਰਾਂ ਦੀ ਤਲਾਸ਼ੀ ਦੌਰਾਨ ਵੱਡੀ ਮਾਤਰਾ ਵਿੱਚ ਕੋਕੀਨ, ਭੰਗ, ਬੰਦੂਕਾਂ ਤੇ ਨਕਦੀ ਬਰਾਮਦ ਕੀਤੀ ਹੈ।

ਇਸ ਸਬੰਧੀ ਸਾਰਜੈਂਟ ਡੇਲ ਕਾਰ ਦਾ ਮੰਨਣਾ ਸੀ ਕਿ ਪੰਜਾਬੀ ਅਫ਼ਸਰਾਂ ਕਾਰਨ ਉਹ ਮੁਲਜ਼ਮਾਂ ਦੇ ਕੰਮ ਕਰਨ ਦੇ ਢੰਗ ਸਮਝ ਸਕੇ ਹਨ ਤੇ ਉਨ੍ਹਾਂ ਦੀ ਪੈੜ ਨੱਪ ਕੇ ਮਸਲੇ ਦਾ ਪਤਾ ਲਾਇਆ ਜਾ ਸਕਿਆ ਹੈ।
ਪੁਲੀਸ ਨੇ ਦੋ ਲਡ਼ਕਿਆਂ ਨੂੰ ਫੜਨ ਦਾ ਖੁਲਾਸਾ ਕੀਤਾ ਹੈ ਪਰ ਅਜੇ ਉਨ੍ਹਾਂ ਦੀ ਪਛਾਣ ਜਾਰੀ ਨਹੀਂ ਕੀਤੀ। ਜ਼ਿਕਰਯੋਗ ਹੈ ਕਿ ਪਰਮਵੀਰ ਪਰਹਾਰ ਨੂੰ ਨਿਊਟਨ ਥਾਣੇ ਦਾ ਮੁਖੀ ਅਤੇ ਮਨਦੀਪ ਮਾਨ ਨੂੰ ਅਪਰਾਧ ਸ਼ਾਖ਼ਾ ਵਿੱਚ ਜਾਂਚ ਅਧਿਕਾਰੀ ਲਾਇਆ ਗਿਆ ਹੈ। ਦੋਹਾਂ ਪੰਜਾਬੀ ਅਫ਼ਸਰਾਂ ਦੀ ਨਿਯੁਕਤੀ ਤੋਂ ਬਾਅਦ ਹਰੇਕ ਤੀਜੇ ਦਿਨ ਹੋਣ ਵਾਲੀ ਗੋਲੀਬਾਰੀ ਥਮ ਗਈ ਹੈ ਤੇ ਦੋ ਹਫ਼ਤੇ ਸ਼ਾਂਤੀਪੂਰਵਕ ਲੰਘੇ ਹਨ। ਅਪਰਾਧੀਆਂ ’ਤੇ ਨਕੇਲ ਕੱਸਣ ਲਈ ਕਾਇਮ ਕੀਤੇ ਸਾਂਝੇ ਪੁਲੀਸ ਕਾਰਵਾਈ ਦਲ ਦੇ ਸਾਰਜੈਂਟ ਲਿੰਡਸੇ ਹੌਟਨ ਦਾ ਦਾਅਵਾ ਹੈ ਕਿ ਹੇਠਲੇ ਪੱਧਰ ਉਤੇ ਨਸ਼ਾ ਤਸਕਰੀ ਕਰਨ ਵਾਲੇ ਗਭਰੇਟ ਉਮਰ ਦੇ ਇਨ੍ਹਾਂ ਅਪਰਾਧੀਆਂ ਤੱਕ ਪੁੱਜਣ ਲਈ ਬੇਸ਼ੱਕ ਉਨ੍ਹਾਂ ਨੂੰ ਕੁਝ ਦੇਰ ਜ਼ਰੂਰ ਲੱਗੀ ਹੈ ਪਰ ਉਹ ਛੇਤੀ ਅਸਲ ਸਰਗਨੇ ਦੀ ਜੜ੍ਹ ਤੱਕ ਪੁੱਜ ਜਾਣਗੇ।

Facebook Comment
Project by : XtremeStudioz