Close
Menu

ਅਪੰਗ ਵਿਅਕਤੀਆਂ ਲਈ ਪ੍ਰਮੋਸ਼ਨ ਪਾਲਸੀ ਲਾਗੂ ਕਰਨ ਵਾਲਾ ਪੰਜਾਬ ਦੇਸ਼ ਦਾ ਪਹਿਲਾ ਸੂਬਾ – ਪ੍ਰਸੰਨਾ ਕੁਮਾਰ

-- 09 August,2013

1-4

ਚੰਡੀਗੜ੍ਹ, 9 ਅਗਸਤ (ਦੇਸ ਪ੍ਰਦੇਸ ਟਾਈਮਜ਼)-ਅਪੰਗ ਵਿਅਕਤੀਆਂ ਨੂੰ ਬਰਾਬਰ ਦੇ ਮੌਕੇ ਪ੍ਰਦਾਨ ਕਰਨਾ ਅਤੇ ਉਨ੍ਹਾਂ ਦੀ ਪੂਰੀ ਹਿੱਸੇਦਾਰੀ ਯਕੀਨੀ ਬਣਾਉਣ ਲਈ ਅਪੰਗ ਵਿਆਕਤੀਆਂ ਲਈ ਬਣਾਏ ਐਕਟ ਨੂੰ ਸੂਬਿਆਂ ਵਿਚ ਸਖਤੀ ਨਾਲ ਲਾਗੂ ਕੀਤਾ ਜਾਵੇ। ਪੰਜਾਬ ਵਿਚ ਦੋ ਰੋਜ਼ਾ ਦੌਰੇ ਤੇ ਆਏ ਅਪੰਗ ਵਿਅਕਤੀਆਂ ਦੇ ਕੇਂਦਰੀ ਚੀਫ ਕਮਿਸ਼ਨਰ ਸ੍ਰੀ ਪ੍ਰਸੰਨਾ ਕੁਮਾਰ ਪਿੰਚਾ ਨੇ ਇਹ ਹਦਾਇਤਾਂ ਸੂਬੇ ਦੇ ਵੱਖ ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਅਪੰਗ ਵਿਆਕਤੀਆਂ ਲਈ ਬਣਾਏ ਐਕਟ ਨੂੰ ਲਾਗੂ ਕਰਨ ਲਈ ਸਰਕਾਰ ਵਲੋਂ ਉਠਾਏ ਜਾ ਰਹੇ ਕਦਮਾਂ ਬਾਰੇ ਜਾਇਜ਼ਾ ਲੈਣ ਲਈ ਬੁਲਾਈਆਂ ਮੀਟਿੰਗਾਂ ਮੌਕੇ ਕੀਤੀਆਂ।

ਸ੍ਰੀ ਪ੍ਰਸੰਨਾ ਨੇ ਪੰਜਾਬ ਸਰਕਾਰ ਵਲੋਂ ਅਪੰਗ ਵਿਅਕਤੀਆਂ ਦੀ ਭਲਾਈ ਲਈ ਉਠਾਏ ਗਏ ਕਦਮਾਂ ਦੀ ਸਰਾਹਨਾ ਕਰਦਿਆਂ ਕਿਹਾ ਕਿ ਪੰਜਾਬ ਦੇਸ਼ ਦਾ ਇਕੱਲਾ ਸੂਬਾ ਹੈ ਜਿਸ ਨੇ ਨੌਕਰੀਆਂ ਵਿਚ ਅਪੰਗ ਵਿਅਕਤੀਆਂ ਲਈ 3 ਫੀਸਦੀ ਰਾਖਵਾਂਕਰਨ ਲਾਗੂ ਕਰਨ ਦੇ ਨਾਲ ਨਾਲ ਪ੍ਰਮੋਸ਼ਨ ਵਿਚ ਵੀ ਅਪੰਗ ਵਿਅਕਤੀਆਂ ਲਈ ਰਾਖਵਾਂਕਰਨ ਲਾਗੂ ਕੀਤਾ ਹੈ। ਇਸ ਤੋਂ ਇਲਾਵਾ ਪੰਜਾਬ ਸਰਕਾਰ ਨੇ ਅਪੰਗਤਾ ਸਰਟੀਫਿਕਟ ਜ਼ਾਰੀ ਕਰਨ ਲਈ ਅਪਣਾਈ ਸਰਲ ਪ੍ਰਣਾਲੀ ਕਾਰਨ ਅਪੰਗ ਵਿਆਕਤੀਆਂ ਨੂੰ ਸਰਟੀਫਿਕੇਟ ਬਣਵਾਉਣ ਵਿਚ ਕਾਫੀ ਅਸਾਨੀ ਹੋਈ ਹੈ।ਉਨ੍ਹਾਂ ਪੰਜਾਬ ਸਰਕਾਰ ਵਲੋਂ ਇਮਾਰਤਾਂ ਨੂੰ ਅਪੰਗ ਵਿਅਕਤੀਆਂ ਲਈ ਬੈਰੀਅਰ ਮੁਕਤ ਬਣਾਉਣ ਲਈ ਉਠਾਏ ਠੋਸ ਕਦਮਾਂ ਦੀ ਸ਼ਲਾਘਾ ਕੀਤੀ।

ਸ੍ਰੀ ਪ੍ਰਸੰਨਾ ਨੇ ਕਿਹਾ ਕਿ ਸੂਬਾ ਸਰਕਾਰਾਂ ਨੂੰ ਅਪੰਗਤਾ ਰੋਕਣ ਲਈ ਸਰਵੇ, ਜਾਂਚ ਅਤੇ ਖੋਜ ਪ੍ਰੋਗਰਾਮ ਅਤੇ ਅਧੁਨਿਕ ਢੰਗ ਤਰੀਕੇ ਅਪਣਾਉਣੇ ਚਾਹੀਦੇ ਹਨ। ਉਨ੍ਹਾਂ ਕਿਹਾ ਕਿ ਸਾਲ ਵਿਚ ਇਕ ਬਾਰ ਅਪੰਗਤਾ ਨਰੀਖਣ ਯਕੀਨੀ ਬਣਾਉਣਾ ਚਾਹੀਦਾ ਹੈ।ਉਨ੍ਹਾਂ ਨਾਲ ਹੀ ਕਿਹਾ ਕਿ ਸਕੂਲਾਂ, ਪ੍ਰੀ-ਸਕੂਲਾਂ, ਮੁਢਲੇ ਸਿਹਤ ਕੇਂਦਰਾਂ, ਆਂਗੜਵਾੜੀ ਵਰਕਰਾਂ ਰਹੀ ਅਪੰਗਤਾ ਰੋਕਣ ਲਈ ਜਾਗਰੂਕਤਾ ਮੁਹਿੰਮਾਂ ਚਲਾਉਣੀਆਂ ਚਾਹੀਦੀਆਂ ਹਨ। ਇਸ ਤੋਂ ਇਲਾਵਾ ਸੰਚਾਰ ਦੇ ਨਵੇਂ ਸਾਧਨਾ ਟੀ.ਵੀ, ਰੇਡੀਓ ਅਤੇ ਹੋਰ ਵੱਖ ਵੱਖ ਸਾਧਨਾਂ ਰਹੀਂ ਅਪੰਗਤਾ ਦੇ ਕਾਰਨਾ ਬਾਰੇ ਲੋਕਾਂ ਨੂੰ ਜਾਗਰੂਰਕ ਕਰਨਾ ਚਾਹੀਦਾ ਹੈ।

ਸ੍ਰੀ ਪ੍ਰਸੰਨਾ ਨੇ ਅੱਗੇ ਕਿਹਾ ਕਿ ਹਰ ਬੱਚੇ ਨੂੰ ਸਹੀ ਵਾਤਵਰਨ ਵਿਚ ਮੁਫਤ ਸਿੱਖਿਆ 18 ਸਾਲ ਦੀ ਉਮਰ ਤੱਕ, ਆਮ ਸਕੂਲਾਂ ਵਿਚ ਅਪੰਗ ਬੱਚਿਆਂ ਦੀ ਪੜਾਈ ਨੂੰ ਉਤਸ਼ਾਹਿਤ ਕੀਤਾ ਜਾਵੇ, ਅਪੰਗ ਬੱਚਿਆਂ ਲਈ ਵਿਸੇਸ਼ ਸਰਕਾਰੀ ਅਤੇ ਨਿੱਜੀ ਸਕੂਲ ਖੋਲਣੇ ਅਤੇ ਅਜਿਹੇ ਬੱਚਿਆਂ ਨੂੰ ਵੋਕੇਸ਼ਨਲ ਟ੍ਰੇਨਿੰਗ ਦੇਣ ਲਈ ਵਿਸੇਸ਼ ਸਕੂਲ ਖੋਲਣ ਨੂੰ ਵੀ ਉਤਸ਼ਾਹਿਤ ਕਰਨਾ ਚਾਹੀਦਾ ਹੈ।

ਉਨ੍ਹਾਂ ਕਿਹਾ ਕਿ ਅਪੰਗ ਵਿਆਕਤੀਆਂ ਪੜਾਈ ਲਈ ਵਿਸੇਸ਼ ਔਜਾਰ/ ਤਕਨੀਕਾਂ ਮੁਹੱਈਆ ਕਰਵਾਉਣੀਆਂ ਚਾਹੀਦੀਆਂ ਹਨ ਅਤੇ ਮੁਫਤ ਕਿਤਾਬਾਂ ਦਿੱਤੀਆਂ ਜਾਣ ਤਾਂ ਜੋ ਉਨ੍ਹਾਂ ਨੂੰ ਸਜਾਜ ਵਿਚ ਅੱਗੇ ਵਧਣ ਦੇ ਬਰਾਬਰ ਮੌਕੇ ਮਿਲ ਸਕਣ।ਉਨ੍ਹਾਂ ਨਾਲ ਹੀ ਕਿਹਾ ਕਿ ਇਨ੍ਹਾਂ ਬੱਚਿਆਂ ਨੂੰ ਪੜਾਉਣ ਲਈ ਲੋੜ ਮੁਤਾਬਕ ਅਦਾਰੇ ਅਤੇ ਅਧਿਆਪਕਾਂ ਦਾ ਪ੍ਰਬੰਧ ਯਕੀਨੀ ਬਣਾਇਆ ਜਾਵੇ।

ਸ੍ਰੀ ਪ੍ਰਸੰਨਾ ਨੇ ਕਿਹਾ ਕਿ ਅਪੰਗ ਵਿਅਕਤੀਆਂ ਨੂੰ ਸਕੂਲ ਪਹੁੰਚਾਉਣ ਲਈ ਆਵਾਜਾਈ ਦੇ ਢੁਕਵੇਂ ਪ੍ਰਬੰਧ ਕੀਤੇ ਜਾਣੇ ਚਾਹੀਦੇ ਹਨ ਜਾਂ ਉਨ੍ਹਾਂ ਦੇ ਮਾਪਿਆਂ ਜਾਂ ਵਾਰਸਾਂ ਨੂੰ ਆਵਾਜਾਈ ਲਈ ਵਿੱਤੀ ਸਹਾਇਤਾ ਪ੍ਰਦਾਨ ਕੀਤੀ ਜਾਣੀ ਚਾਹੀਦੀ ਹੈ।ਇਸ ਤੋਂ ਇਲਾਵਾ ਸਕੂਲਾਂ ਦਾ ਪਾਠਕ੍ਰਮ ਇਨ੍ਹਾਂ ਚੱਚਿਆਂ ਨੂੰ ਧਿਆਨ ਵਿਚ ਰੱਖ ਕੇ ਤਿਆਰ ਕਤਾ ਜਾਣਾ ਚਾਹੀਦਾ ਹੈ ਅਤੇ ਅੰਨ੍ਹੇ ਅਤੇ ਬਹੁਤ ਘੱਟ ਨਿਗਾ ਵਾਲੇ ਬੱਚਿਆਂ ਨੂੰ ਪੜਾਈ ਲਈ ਹਰ ਸਹਾਇਤਾ ਪ੍ਰਦਾਨ ਕੀਤੀ ਚਾਹੀਦੀ ਹੈ।

ਸ੍ਰੀ ਪ੍ਰਸੰਨਾ ਨੇ ਨੌਕਰੀਆਂ ਵਿਚ ਅਪੰਗ ਵਿਅਕਤੀਆਂ ਲਈ 3 ਫੀਸਦੀ ਰਾਖਵੇਕਰਨ ਨੂੰ ਯਕੀਨੀ ਬਣਾਉਣ ਦੇ ਨਾਲ ਨਾਲ ਹਰ ਤਿੰਨ ਸਾਲ ਬਾਅਦ ਰਾਕਵੀਆਂ ਪੋਸਟਾਂ ਨੂੰ ਰਿਵਿਊ ਕਰਨ ਦੀ ਵੀ ਗੱਲ ਆਖੀ।ਇਸ ਤੋਂ ਇਲਾਵਾ ਉਨ੍ਹਾਂ ਕਿਹਾ ਕਿ ਸਰਕਾਰੀ ਨੌਕਰੀਆਂ ਵਿਚ ਉਮਰ ਹੱਦ ਵਿਚ ਛੋਟ ਅਤੇ ਐਕਟ ਅਨੁਸਾਰ ਬਾਕੀ ਨਿਯਮਾ ਨੂੰ ਲਾਗੂ ਕਰਨ ਨੂੰ ਯਕੀਨੀ ਬਣਾਉਣ ਲਈ ਕਿਹਾ।ਉਨ੍ਹਾਂ ਨਾਲ ਹੀ ਕਿਹਾ ਕਿ ਅਪੰਗ ਵਿਆਕਤੀਆਂ ਨੂੰ ਕੰਮ ਕਰਨ ਵਾਲੇ ਅਦਾਰਿਆ ਵਿਚ ਵਧੀਆ ਵਾਤਵਰਨ ਪ੍ਰਦਾਨ ਕੀਤਾ ਜਾਣਾ ਚਾਹੀਦਾ ਹੈ।

ਉਨ੍ਹਾਂ ਕਿਹਾ ਕਿ ਅਪੰਗ ਵਿਅਕਤੀਆਂ ਨੂੰ ਰਿਹਾਈਸ਼ੀ ਪਲਾਟਾ, ਵਪਾਰ ਲਾਉਣ ਲਈ ਥਾਂ, ਰੀਕਰੇਸ਼ਨ ਸੈਂਟਰ ਖੋਲਣ ਲਈ ਥਾਂ, ਵਿਸੇਸ਼ ਸਕੂਲ ਖੋਲਣ ਲਈ ਥਾਂ, ਖੋਜ ਕੇਂਦਰ ਖੋਲਣ ਲਈ ਥਾਂ ਅਤੇ ਫੈਕਟਰੀਆਂ ਲਾਉਣ ਲਈ ਥਾਂ ਪਹਿਲ ਦੇ ਅਧਾਰ ਤੇ ਦੇਣ ਲਈ ਸਕੀਮਾਂ ਬਣਾਉਣ ਸਮੇਂ ਖਾਸ ਰਿਆਇਤਾਂ ਦਾ ਪ੍ਰਬੰਧ ਕੀਤਾ ਜਾਣਾ ਚਾਹੀਦਾ ਹੈ।ਉਨ੍ਹਾਂ ਨਾਲ ਹੀ ਕਿਹਾ ਕਿ ਰੇਲ, ਹਵਾਈ ਜਹਾਜ਼ ਅਤੇ ਬੱਸ ਆਦਿ ਦੇ ਕਿਰਾਏ ਭਾੜੇ ਵਿਚ ਵੀ ਅਪੰਗ ਵਿਅਕਤੀਆਂ ਨੂੰ ਵਿਸੇਸ਼ ਰਿਆਇਤਾਂ ਯਕੀਨੀ ਣਾਉਣ ਲਈ ਜਰੂਰੀ ਕਦਮ ਉਠਾਏ ਜਾਣ।

ਇਸ ਦੋ ਦਿਨਾ ਦੌਰੇ ਤੇ ਸ੍ਰੀ ਪ੍ਰਸੰਨਾ ਤੋਂ ਇਲਾਵਾ ਅਪੰਗ ਵਿਅਕਤੀਆਂ ਦੇ ਕੇਂਦਰੀ ਡਿਪਟੀ ਚੀਫ ਕਮਿਸ਼ਨਰ ਸ੍ਰੀ ਟੀ.ਡੀ ਧਾਰੀਵਾਲ ਨੇ ਵੀ ਅਪੰਗ ਵਿਆਕਤੀਆਂ ਲਈ ਸੂਬੇ ਵਿਚ ਵੱਖ ਵੱਖ ਵਿਭਾਗਾਂ ਵਲੋਂ ਕੀਤੇ ਜਾ ਰਹੇ ਵਿਸੇਸ਼ ਕਾਰਜਾਂ ਦਾ ਜਾਇਜ਼ਾ ਲਿਆ। ਇਸ ਤੋਂ ਇਲਾਵਾ ਉਨ੍ਹਾਂ ਮੁੱਖ ਸਕੱਤਰ ਪੰਜਾਬ ਸ੍ਰੀ ਰਾਕੇਸ਼ ਸਿੰਘ ਨਾਲ ਵੀ ਵਿਸ਼ੇਸ਼ ਮੁਲਾਕਾਤ ਕੀਤੀ ਅਤੇ ਇਸ ਤੋਂ ਇਲਾਵਾ ਅਪੰਗ ਵਿਅਕਤੀਆਂ ਅਤੇ ਵੱਖ ਵੱਖ ਐਨ.ਜੀ.ਓ ਨਾਲ ਵੀ ਮੀਟਿੰਗ ਕੀਤੀ।

ਇਨ੍ਹਾਂ ਮੀਟਿੰਗਾ ਵਿਚ ਹੋਰਨਾ ਤੋਂ ਇਲਾਵਾ ਵਿਭਾਗ ਦੇ ਪ੍ਰਮੁੱਖ ਸਕੱਤਰ ਸ੍ਰੀ ਰੌਸ਼ਨ ਸੁੰਕਾਰੀਆ, ਕਮਿਸ਼ਨਰ ਡਿਸੇਬਲਟੀਜ ਸ੍ਰੀ ਸਮੀਰ ਕੁਮਾਰ, ਡਾਇਰੈਕਟਰ ਸਮਾਜਕਿ ਸੁਰੱਖਿਆ ਸ. ਗੁਰਕਿਰਤ ਕ੍ਰਿਪਾਲ ਸਿੰਘ ਅਤੇ ਵਧੀਕ ਸਕੱਤਰ ਸਮਾਜਿਕ ਸੁਰੱਖਿਆ ਵਿਭਾਗ ਸ੍ਰੀ ਪੀ. ਕੇ ਗੋਇਲ ਵੀ ਹਾਜ਼ਿਰ ਰਹੇ।

Facebook Comment
Project by : XtremeStudioz