Close
Menu

ਅਫਗਾਨਿਸਤਨ ‘ਚ ਅੱਤਵਾਦੀ ਹਮਲਿਆਂ ‘ਚ ਮਰਨ ਵਾਲਿਆਂ ਦੀ ਗਿਣਤੀ ਹੋਈ 26

-- 31 July,2018

ਜਲਾਲਾਬਾਦ— ਸ਼ਹਿਰ ‘ਚ ਮੰਗਲਵਾਰ ਨੂੰ ਇਕ ਸਰਕਾਰੀ ਦਫਤਰ ‘ਤੇ ਬੰਦੂਕਧਾਰੀਆਂ ਦੇ ਹਮਲਾ ‘ਚ ਘੱਟ ਤੋਂ ਘੱਟ 15 ਲੋਕਾਂ ਦੀ ਮੌਤ ਹੋ ਗਈ। ਹਮਲਾ ਉਦੋਂ ਹੋਇਆ ਜਦੋਂ ਦਫਤਰ ‘ਚ ਵਿਦੇਸ਼ੀ ਸਹਾਇਤਾ ਏਜੰਸੀਆਂ ਦੀ ਬੈਠਕ ਚੱਲ ਰਹੀ ਸੀ। ਉਥੇ ਦੇਸ਼ ਦੇ ਇਕ ਦੂਜੇ ਹਿੱਸੇ ‘ਚ ਸੁਰੱਖਿਆ ਬਲਾਂ ਨੂੰ ਨਿਸ਼ਾਨਾ ਬਣਾ ਕੇ ਸੜਕ ਕਿਨਾਰੇ ਲਗਾਏ ਗਏ ਬੰਬ ਦੀ ਲਪੇਟ ‘ਚ ਯਾਤਰੀ ਬੱਸ ਆ ਗਈ। ਇਸ ਹਮਲੇ ‘ਚ 11 ਲੋਕ ਮਾਰੇ ਗਏ।
ਨਾਂਗਰਹਾਰ ਸੂਬੇ ਦੇ ਗਵਰਨਰ ਦੇ ਬੁਲਾਰੇ ਅਤਾਉੱਲਾ ਖੋਗਯਾਨੀ ਨੇ ਕਿਹਾ ਕਿ ਪੂਰਬੀ ਅਫਗਾਨਿਸਤਾਨ ਦੇ ਜਲਾਲਾਬਾਦ ਸ਼ਹਿਰ ‘ਚ ਸ਼ਰਣਾਰਥੀ ਵਿਭਾਗ ਦੇ ਕੰਪਲੈਕਸ ਨੂੰ ਨਿਸ਼ਾਨਾ ਬਣਾਇਆ ਗਿਆ। ਹਮਲਾ ਪੰਜ ਘੰਟਿਆਂ ਤੱਕ ਜਾਰੀ ਰਿਹਾ। ਅੱਤਵਾਦੀਆਂ ਤੇ ਸੁਰੱਖਿਆ ਬਲਾਂ ਵਿਚਾਲੇ ਭਿਆਨਕ ਗੋਲੀਬਾਰੀ ਹੋਈ। ਉਨ੍ਹਾਂ ਨੇ ਦੱਸਿਆ ਕਿ ਹਮਲੇ ‘ਚ ਘੱਟ ਤੋਂ ਘੱਟ 15 ਲੋਕ ਮਾਰੇ ਗਏ ਤੇ 6 ਹੋਰ ਲੋਕ ਜ਼ਖਮੀ ਹੋ ਗਏ। ਬੁਲਾਰੇ ਨੇ ਇਸ ਦੇ ਨਾਲ ਹੀ ਕਿਹਾ ਕਿ ਮ੍ਰਿਤਕਾਂ ਦੀ ਗਿਣਤੀ ਵਧ ਸਕਦੀ ਹੈ। ਇਸ ਹਮਲੇ ਤੋਂ ਬਾਅਦ ਇਕ ਚਸ਼ਮਦੀਦ ਨੇ ਕਿਹਾ ਕਿ ਹਮਲੇ ਦੌਰਾਨ ਇਕ ਹਮਲਾਵਰ ਨੇ ਆਪਣੇ ਆਪ ਨੂੰ ਗੇਟ ‘ਤੇ ਉਡਾ ਲਿਆ ਤੇ ਦੋ ਹੋਰਾਂ ਨੇ ਕੰਪਲੈਕਸ ‘ਚ ਗੋਲੀਬਾਰੀ ਕੀਤੀ। ਖੋਗਯਾਨੀ ਨੇ ਦੱਸਿਆ ਕਿ ਦੋਵਾਂ ਹਮਲਾਵਰਾਂ ਨੂੰ ਢੇਰ ਕਰ ਦਿੱਤਾ ਗਿਆ। ਉਥੇ ਹੀ ਪੱਛਮੀ ਅਫਗਾਨਿਸਤਾਨ ਦੇ ਫਰਾਹ ਸੂਬੇ ‘ਚ ਬੱਸ ‘ਤੇ ਹੋਏ ਹਮਲਾ ‘ਚ ਘੱਟ ਤੋਂ ਘੱਟ 11 ਲੋਕਾਂ ਦੀ ਮੌਤ ਹੋ ਗਈ ਤੇ 31 ਹੋਰ ਲੋਕ ਜ਼ਖਮੀ ਹੋ ਗਏ। ਸੂਬੇ ਦੇ ਸੀਨੀਅਰ ਪੁਲਸ ਅਧਿਕਾਰੀ ਨੇ ਕਿਹਾ ਕਿ ਤਾਲਿਬਾਨ ਨੇ ਬੰਬ ਸੁਰੱਖਿਆ ਬਲਾਂ ਨੂੰ ਨਿਸ਼ਾਨਾ ਬਣਾ ਕੇ ਲਗਾਇਆ ਸੀ ਪਰ ਇਕ ਯਾਤਰੀ ਬੱਸ ਇਸ ਦੀ ਲਪੇਟ ‘ਚ ਆ ਗਈ।

Facebook Comment
Project by : XtremeStudioz