Close
Menu

ਅਫਗਾਨਿਸਤਾਨ ‘ਚ ਆਤਮਘਾਤੀ ਹਮਲਾ, 3 ਮਰੇ

-- 18 May,2015

ਕਾਬੁਲ – ਕਾਬੁਲ ਦੇ ਕੌਮਾਂਤਰੀ ਹਵਾਈ ਅੱਡੇ ਨੇੜੇ ਇਕ ਆਤਮਘਾਤੀ ਹਮਲਾਵਰ ਨੇ ਬੰਬਾਂ ਨਾਲ ਲੱਦੀ ਕਾਰ ‘ਚ ਧਮਾਕਾ ਕਰ ਦਿੱਤਾ, ਜਿਸ ਨਾਲ ਘੱਟੋ-ਘੱਟ 3 ਵਿਅਕਤੀ ਮਾਰੇ ਗਏ 18 ਜ਼ਖਮੀ ਹੋ ਗਏ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਸ ਹਮਲੇ ਦਾ ਨਿਸ਼ਾਨਾ ਅਫਗਾਨਿਸਤਾਨ ‘ਚ ਯੂਰਪੀਅਨ ਯੂਨੀਅਨ ਪੁਲਸ ਮਿਸ਼ਨ ਦੀਆਂ ਗੱਡੀਆਂ ਸਨ। ਗ੍ਰਹਿ ਮੰਤਰਾਲਾ ਦੇ ਇਕ ਬੁਲਾਰੇ ਨੇ ਦੱਸਿਆ ਕਿ ਹਵਾਈ ਅੱਡੇ ਵੱਲ ਜਾਣ ਵਾਲੇ ਰਸਤੇ ਦੀ ਇਕ ਵੱਡੀ ਜਾਂਚ ਚੌਕੀ ਨੇੜੇ ਅੱਜ ਸਵੇਰੇ ਇਹ ਧਮਾਕਾ ਹੋਇਆ। ਹਮਲੇ ਦੀ ਅਜੇ ਤੱਕ ਕਿਸੇ ਵੀ ਜਥੇਬੰਦੀ ਨੇ ਜ਼ਿੰਮੇਵਾਰੀ ਨਹੀਂ ਲਈ ਹੈ।

Facebook Comment
Project by : XtremeStudioz