Close
Menu

ਅਫਗਾਨਿਸਤਾਨ ‘ਚ 138 ਅੱਤਵਾਦੀ ਮਾਰੇ

-- 24 December,2014

ਕਾਬੁਲ,ਪੂਰਬੀ ਅਫਗਾਨਿਸਤਾਨ ਦੇ ਪਹਾੜੀ ਇਲਾਕੇ ‘ਚ ਉੱਤਰ ਐਟਲਾਂਟਿਕ ਸੰਧੀ ਸੰਗਠਨ (ਨਾਟੋ) ਅਤੇ ਅਫਗਾਨਿਸਤਾਨ ‘ਚ ਸੁਰੱਖਿਆ ਬਲਾਂ ਦੇ ਹਵਾਈ ਹਮਲਿਆਂ ‘ਚ 138 ਤਾਲਿਬਾਨੀ ਅੱਤਵਾਦੀਆਂ ਨੂੰ ਮਾਰ ਦਿੱਤਾ ਹੈ। ਅਖ਼ਬਾਰ ਏਜੰਸੀ ਅਨੁਸਾਰ ਅਧਿਕਾਰੀਆਂ ਨੇ ਦੱਸਿਆ ਅੱਤਵਾਦੀਆਂ ਨਾਲ ਲੜਾਈ ‘ਚ ਅਫਗਾਨਿਸਤਾਨ ਦੇ 7 ਜਵਾਨ ਵੀ ਸ਼ਹੀਦ ਹੋ ਗਏ। ਸੈਨਾ ਦੇ ਬੁਲਾਰੇ ਹਾਰੂਨ ਯੂਸੁਫਜ਼ਈ ਨੇ ਦੱਸਿਆ ਕਿ ਕੁਨਾਰ ਸੂਬੇ ਦੇ ਡੰਗਮ ਜ਼ਿਲ੍ਹੇ ‘ਚ ਸੋਮਵਾਰ ਨੂੰ ਅਫਗਾਨ ਸੁਰੱਖਿਆ ਬਲਾਂ ਨੇ ਤਾਲਿਬਾਨ ਅੱਤਵਾਦੀਆਂ ਵਿਰੁੱਧ ਜ਼ਮੀਨੀ ਜੰਗ ਛੇੜ ਦਿੱਤੀ ਸੀ, ਜਦਕਿ ਨਾਟੋ ਨੇ ਹਵਾਈ ਹਮਲਾ ਕੀਤਾ। ਬੁਲਾਰੇ ਨੇ ਦੱਸਿਆ ਕਿ ਮਰਨ ਵਾਲੇ ਤਾਲਿਬਾਨ ਅੱਤਵਾਦੀਆਂ ‘ਚੋਂ 17 ਅੱਤਵਾਦੀਆਂ ਨੇ ਪਾਕਿਸਤਾਨੀ ਸੈਨਾ ਦੀ ਵਰਦੀ ਪਾਈ ਹੋਈ ਸੀ। ਯੂਸੁਫਜ਼ਈ ਨੇ ਦੱਸਿਆ ਕਿ ਪਾਕਿਸਤਾਨ ਦੀ ਸਰਹੱਦ ਨਾਲ ਲਗਦੇ ਡੰਗਮ ਜ਼ਿਲ੍ਹੇ ‘ਚ 10 ਦਿਨ ਪਹਿਲਾਂ ਕਰੀਬ 1200 ਪਾਕਿਸਤਾਨੀ ਅਤੇ ਅਫਗਾਨ ਜਿਹਾਦੀਆਂ ਨੇ ਸੁਰੱਖਿਆ ਬਲਾਂ ਨੂੰ ਨਿਸ਼ਾਨਾ ਬਣਾਉਣਾ ਸ਼ੁਰੂ ਕੀਤਾ ਸੀ। ਜਦ ਨਾਟੋ ਨੇ ਹਮਲਾ ਕੀਤਾ ਤਾਂ ਉੱਥੇ ਕਈ ਤਾਲਿਬਾਨ ਅੱਤਵਾਦੀ ਇਕੱਠੇ ਹੋਏ ਸਨ। ਤਾਲਿਬਾਨ ਦੇ ਬੁਲਾਰੇ ਜਬਉਲਾਹ ਮੁਜਾਹਿਦ ਨੇ ਕਿਹਾ ਕਿ ਉਨ੍ਹਾਂ ਦੇ ਗੁੱਟ ਦੇ ਕਿਸੇ ਵੀ ਵਿਅਕਤੀ ਨੂੰ ਕੋਈ ਵੀ ਨੁਕਸਾਨ ਨਹੀਂ ਪੁੱਜਾ ਤੇ ਸਾਰੇ ਸਹੀ-ਸਲਾਮਤ ਹਨ।

Facebook Comment
Project by : XtremeStudioz