Close
Menu

ਅਫਗਾਨਿਸਤਾਨ : ਤਾਲਿਬਾਨ ਨੇ 160 ਲੋਕਾਂ ਨੂੰ ਛੱਡਿਆ, 20 ਅਜੇ ਵੀ ਬੰਧਕ

-- 21 August,2018

ਕਾਬੁਲ — ਅਫਗਾਨਿਸਤਾਨ ਦੇ ਉੱਤਰੀ ਇਲਾਕੇ ਵਿਚ 3 ਬੱਸਾਂ ‘ਤੇ ਸਵਾਰ ਯਾਤਰੀਆਂ ਨੂੰ ਅਗਵਾ ਕਰਨ ਦੇ ਇਕ ਦਿਨ ਬਾਅਦ ਹੀ 160 ਨਾਗਰਿਕਾਂ ਨੂੰ ਰਿਹਾਅ ਕਰ ਦਿੱਤਾ ਗਿਆ, ਜਦਕਿ ਘੱਟੋ-ਘੱਟ 20 ਪੁਲਸ ਕਰਮਚਾਰੀ ਅਤੇ ਫੌਜ ਦੇ ਜਵਾਨਾਂ ਨੂੰ ਬੰਧਕ ਬਣਾ ਕੇ ਰੱਖਿਆ ਗਿਆ ਹੈ।  ਇਕ ਅਧਿਕਾਰੀ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ।

ਦੱਸਣਯੋਗ ਹੈ ਕਿ ਸੋਮਵਾਰ ਨੂੰ ਬੱਸਾਂ ਤੋਂ ਰਵਾਨਾ ਹੋਏ ਕਰੀਬ 200 ਯਾਤਰੀਆਂ ਨੂੰ ਤਾਲਿਬਾਨ ਅੱਤਵਾਦੀਆਂ ਨੇ ਉੱਤਰੀ ਸੂਬੇ ਕੁੰਦੂਜ ਕੋਲ ਬੰਧਕ ਬਣਾ ਲਿਆ ਸੀ। ਕੁੰਦੂਜ ‘ਚ ਇਕ ਸੂਬਾਈ ਕੌਂਸਲਰ ਨੇ ਦੱਸਿਆ ਕਿ 160 ਨਾਗਰਿਕਾਂ ਨੂੰ  ਸੁਰੱਖਿਅਤ ਰੂਪ ਨਾਲ ਬਚਾ ਲਿਆ ਗਿਆ ਹੈ ਪਰ 20 ਫੌਜੀ ਅਤੇ ਪੁਲਸ ਕਰਮਚਾਰੀ ਤਾਲਿਬਾਨ ਵਲੋਂ ਅਗਿਆਤ ਥਾਂ ‘ਤੇ ਲਿਜਾਏ ਗਏ ਹਨ ਅਤੇ ਅਜੇ ਵੀ ਬੰਧੀ ਹਨ।

Facebook Comment
Project by : XtremeStudioz