Close
Menu

ਅਫਗਾਨਿਸਤਾਨ ਨੂੰ ਤਾਲਿਬਾਨ ਨਾਲ ਗੱਲਬਾਤ ਕਰਨ ਲਈ ਰਾਜੀ ਕਰੇਗਾ ਪਾਕਿ

-- 04 September,2015

ਇਸਲਮਾਬਾਦ- ਪਾਕਿਸਤਾਨ ਇਸ ਹਫਤੇ ਅਫਗਾਨਿਸਤਾਨ ਦੇ ਨਾਲ ਆਪਣੀ ਹਾਈ ਲੈਵਲ ਗੱਲਬਾਤ ‘ਚ ਉਸ ਨੂੰ ਤਾਲਿਬਾਨ ਦੇ ਨਾਲ ਦੋਸ਼-ਵਿਰੋਧੀ ਦੀ ਥਾਂ ਗੱਲਬਾਤ ਸ਼ੁਰੂ ਕਰਨ ਲਈ ਰਾਜ਼ੀ ਕਰਨ ਦੀ ਕੋਸ਼ਿਸ਼ ਕਰੇਗਾ।
ਦੱਸਿਆ ਜਾਂਦਾ ਹੈ ਕਿ ਪ੍ਰਧਾਨ ਮੰਤਰੀ ਦੇ ਰਾਸ਼ਟਰੀ ਸੁਰੱਖਿਆ ਅਤੇ ਵਿਦੇਸ਼ੀ ਮਾਮਲਿਆਂ ਦੇ ਸਲਾਹਕਾਰ ਸਰਤਾਜ਼ ਅਜ਼ੀਜ਼ ਸ਼ੁੱਕਰਵਾਰ ਨੂੰ ਅਫਗਾਨਿਸਤਾਨ ਦੇ ਬਾਰੇ ‘ਚ ਆਯੋਜਿਤ ਖੇਤਰ ਆਰਥਿਕ ਸਹਿਯੋਗ ‘ਚ ਹਿੱਸਾ ਲੈਣ ਲਈ ਕਾਬੁਲ ਜਾ ਰਹੇ ਹਨ। ਇਥੇ ਅਫਗਾਨ ਨੇਤਾਵਾਂ ਨੂੰ ਮਿਲਣ ਅਤੇ ਦੋਵਾਂ ਗੁਆਂਢੀ ਦੇਸ਼ਾਂ ਦੇ ਵਿਚਕਾਰੇ ਸੰਬੰਧਾਂ ਦੇ ਬਾਰੇ ‘ਚ ਗੱਲਬਾਤ ਕਰਨ ਦੀ ਸੰਭਾਵਨਾ ਹੈ। ਦੱਸਿਆ ਜਾਂਦਾ ਹੈ ਕਿ ਕਾਬੁਲ ‘ਤੇ ਹੋਏ ਅੱਤਵਾਦੀ ਹਮਲੇ ਤੋਂ ਬਾਅਦ ਅਫਗਾਨਿਸਤਾਨ ਅਤੇ ਪਾਕਿਸਤਾਨ ਦੇ ਸੰਬੰਧਾਂ ‘ਚ ਆਏ ਤਨਾਅ ਦੇ ਮੱਦੇਨਜ਼ਰ ਸਰਤਾਜ਼ ਅਜ਼ੀਜ਼ ਦੀ ਅਫਗਾਨ ਸਰਕਾਰ ਦੀ ਅਗਵਾਈ ਨਾਲ ਗੱਲਬਾਤ ਨੂੰ ਮੁੱਖ ਮੰਨਿਆ ਜਾ ਰਿਹਾ ਹੈ।

Facebook Comment
Project by : XtremeStudioz