Close
Menu

ਅਫਗਾਨਿਸਤਾਨ ਨੇ ਪਾਕਿ ਰਾਜਦੂਤ ਨੂੰ ਕੀਤਾ ਤਲਬ

-- 03 July,2015

ਕਾਬੁਲ— ਅਫਗਾਨਿਸਤਾਨ ਦੀ ਸਰਹੱਦ ‘ਤੇ ਪਾਕਿ ਫੌਜ ਦੀ ਗੋਲਾਬਾਰੀ ਨੂੰ ਲੈ ਕੇ ਅਫਗਾਨ ਸਰਕਾਰ ਨੇ ਵੀਰਵਾਰ ਨੂੰ ਪਾਕਿਸਤਾਨੀ ਰਾਜਦੂਤ ਅਬਰਾਰ ਹੁਸੈਨ ਨੂੰ ਤਲਬ ਕੀਤਾ ਅਤੇ ਆਪਣਾ ਵਿਰੋਧ ਦਰਜ ਕਰਵਾਇਆ। ਅਫਗਾਨਿਸਤਾਨ ਨੇ ਕਿਹਾ ਕਿ ਪਾਕਿਸਤਾਨ ਦੀ ਇਹ ਕਾਰਵਾਈ ਕੌਮਾਂਤਰੀ ਨਿਯਮਾਂ ਅਤੇ ਦੋ-ਪੱਖੀ ਸੰਬੰਧਾਂ ਦੀ ਭਾਵਨਾ ਦੇ ਵਿਰੁੱਧ ਹੈ। ਰਾਜਨੀਤਿਕ ਮਾਮਲਿਆਂ ਦੇ ਵਿਦੇਸ਼ ਉਪ ਮੰਤਰੀ ਹਿਕਮਤ ਖਲੀਲ ਕਾਰਜੇਈ ਨੇ ਪਾਕਿਸਤਾਨ ਫੌਜ ਦੀ ਗੋਲਾਬਾਰੀ ‘ਤੇ ਗੰਭੀਰ ਚਿੰਤਾ ਪ੍ਰਗਟਾਈ ਹੈ।

Facebook Comment
Project by : XtremeStudioz