Close
Menu

ਅਫਗਾਨਿਸਤਾਨ : ਵਿਆਹ ਸਮਾਰੋਹ ‘ਚ ਚੱਲੀਆਂ ਗੋਲੀਆਂ, 20 ਮਰੇ

-- 27 July,2015

ਕਾਬੁਲ-ਅਫਗਾਨਿਸਤਾਨ ਦੇ ਦਹਸਲਾ ਜ਼ਿਲੇ ‘ਚ ਸੋਮਵਾਰ ਸਵੇਰੇ ਵਿਆਹ ਸਮਾਰੋਹ ਦੌਰਾਨ ਗੋਲੀਬਾਰੀ ‘ਚ 20 ਲੋਕਾਂ ਦੀ ਮੌਤ ਹੋ ਗਈ ਅਤੇ 10 ਹੋਰ ਜ਼ਖਮੀ ਹੋ ਗਏ। ਨਿਊਜ਼ ਏਜੰਸੀ ਸਿਨਹੁਆ ਦੀ ਰਿਪੋਰਟ ਮੁਤਾਬਕ ਜ਼ਿਲਾ ਪੁਲਸ ਮੁਖੀ ਗੁਲਿਸਤਾਨ ਖਾਨ ਨੇ ਦੱਸਿਆ ਕਿ ਦਹਸਲਾ ਜ਼ਿਲੇ ਦੇ ਇਕ ਪਿੰਡ ‘ਚ ਵਿਆਹ ਸਮਾਰੋਹ ‘ਚ ਘਰ ‘ਚ ਮੌਜੂਦ ਹਥਿਆਰਬੰਦ ਲੋਕਾਂ ਨੇ ਗੋਲੀਆਂ ਚਲਾ ਦਿੱਤੀਆਂ, ਜਿਸ ‘ਚ 20 ਲੋਕਾਂ ਦੀ ਮੌਤ ਹੋ ਗਈ ਅਤੇ 10 ਹੋਰ ਜ਼ਖਮੀ ਹੋ ਗਏ। ਮ੍ਰਿਤਕਾਂ ‘ਚ ਸਾਰੇ ਆਮ ਨਾਗਰਿਕ ਹਨ। ਦਹਸਲਾ ਜ਼ਿਲਾ ਕਾਬੁਲ ਤੋਂ 160 ਕਿਲੋਮੀਟਰ ਦੂਰ ਉੱਤਰ ‘ਚ ਹੈ।

Facebook Comment
Project by : XtremeStudioz