Close
Menu

ਅਫਗਾਨਿਸਤਾਨ ਵਿਚਲੇ ਘੱਟ ਗਿਣਤੀਆਂ ਨੂੰ ਸ਼ਰਨਾਰਥੀ ਵਜੋਂ ਕੈਨੇਡਾ ਲਿਆਉਣ ਦੇ ਪ੍ਰਬੰਧ ਕੀਤੇ ਜਾਣ-ਭੁੱਲਰ

-- 20 September,2015

ਕੈਲਗਰੀ, ਦੱਖਣੀ ਏਸ਼ੀਆ ਦੇ ਨਿੱਜੀ ਦੌਰੇ ਤੋਂ ਪਰਤੇ ਅਲਬਰਟਾ ਦੇ ਵਿਧਾਇਕ ਮਨਮੀਤ ਸਿੰਘ ਭੁੱਲਰ ਦਾ ਕਹਿਣਾ ਹੈ ਕਿ ਅਫਗਾਨਿਸਤਾਨ ‘ਚ ਘੱਟ ਗਿਣਤੀ ਸਿੱਖਾਂ ਤੇ ਹਿੰਦੂਆਂ ਨੂੰ ਲਗਾਤਾਰ ਭੇਦਭਾਵ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਕਿਹਾ ਹੈ ਕਿ ਸਿੱਖਾਂ ਤੇ ਹਿੰਦੂਆਂ ਦੀ ਗਿਣਤੀ 300 ਦੇ ਕਰੀਬ ਹੈ, ਜਿਨ੍ਹਾਂ ਨੂੰ ਹਿੰਸਾ ਦੀਆਂ ਧਮਕੀਆਂ ਮਿਲਦੀਆਂ ਰਹਿੰਦੀਆਂ ਹਨ। ਸ. ਭੁੱਲਰ ਦਾ ਕਹਿਣਾ ਹੈ ਕਿ ਦਸੰਬਰ, 2014 ਵਿਚ ਨਾਟੋ ਫੌਜਾਂ ਦੀ ਵਾਪਸੀ ਤੋਂ ਬਾਅਦ ਅੱਤਵਾਦੀਆਂ ਨੇ ਅਫਗਾਨਿਸਤਾਨ ‘ਚ ਘੱਟ ਗਿਣਤੀਆਂ ਦਾ ਰਹਿਣਾ ਮੁਸ਼ਕਿਲ ਕੀਤਾ ਹੋਇਆ ਹੈ। ਧਾਰਮਿਕ ਅੱਤਿਆਚਾਰ ਦੇ ਕਾਰਨ ਕੁਝ ਖੇਤਰਾਂ ਵਿਚ ਸਿੱਖ ਬੱਚੇ ਸਕੂਲ ਜਾਣ ‘ਚ ਅਸਮਰੱਥ ਹਨ। ਇਨ੍ਹਾਂ ਪਰਿਵਾਰਾਂ ਨੂੰ ਸ਼ਰਨਾਰਥੀਆਂ ਵਜੋਂ ਕੈਨੇਡਾ ਲਿਆਉਣ ਲਈ ਬਹੁਤ ਸਾਰੇ ਵਿਅਕਤੀ ਤੇ ਸੰਸਥਾਵਾਂ ਅੱਗੇ ਆ ਚੁੱਕੀਆਂ ਹਨ ਪਰ ਕੈਨੇਡੀਅਨ ਸਰਕਾਰ ਨੂੰ ਕਾਗਜ਼ੀ ਕਾਰਵਾਈ ਨਰਮ ਕਰਨ ਦੀ ਲੋੜ ਹੈ। ਸ. ਭੁੱਲਰ ਨੇ ਸਰਕਾਰ ਨੂੰ ਬੇਨਤੀ ਕੀਤੀ ਕਿ ਨਿੱਜੀ ਸਪਾਂਸਰਸ਼ਿਪ ਪ੍ਰੋਗਰਾਮ ਤਹਿਤ ਅਫਗਾਨਿਸਤਾਨ ਤੋਂ ਸਿੱਧੇ ਸ਼ਰਨਾਰਥੀਆਂ ਨੂੰ ਕੈਨੇਡਾ ਆਉਣ ਦੀ ਆਗਿਆ ਦਿੱਤੀ ਜਾਵੇ। ਇਸ ਕੰਮ ਲਈ ਸਾਡਾ ਭਾਈਚਾਰਾ ਤਿਆਰ ਹੈ ਤੇ ਅਸੀਂ ਇਨ੍ਹਾਂ ਸਾਰਿਆਂ ਦੇ ਨਿੱਜੀ ਸਪਾਂਸਰ ਬਣਾਗੇ। ਉਨ੍ਹਾਂ ਆਖਿਆ ਕਿ ਉਹ ਸਰਕਾਰ ਕੋਲੋਂ ਕਿਸੇ ਵੀ ਆਰਥਿਕ ਮਦਦ ਦੀ ਮੰਗ ਨਹੀਂ ਕਰ ਰਹੇ ਬਲਕਿ ਸਿਰਫ ਇਹ ਚਾਹੁੰਦੇ ਹਨ ਕਿ ਅਫਗਾਨਿਸਤਾਨ ਵਿਚ ਰਹਿੰਦੇ ਸਿੱਖਾਂ ਤੇ ਹਿੰਦੂਆਂ ਦੀ ਮਦਦ ਲਈ ਇਸ ਜਾਇਜ਼ ਮੰਗ ਵੱਲ ਫੌਰੀ ਧਿਆਨ ਦਿੱਤਾ ਜਾਵੇ।

Facebook Comment
Project by : XtremeStudioz