Close
Menu

ਅਫਗਾਨ ਮਸਜਿਦ ਧਮਾਕੇ ‘ਚ ਮਰਨ ਵਾਲਿਆਂ ਦੀ ਗਿਣਤੀ 27 ਪਹੁੰਚੀ

-- 23 November,2018

ਕਾਬੁਲ—ਅਫਗਾਨਿਸਤਾਨ ਦੇ ਅਸ਼ਾਂਤ ਖੋਸਤ ਸੂਬੇ ‘ਚ ਇਕ ਅਫਗਾਨ ਫੌਜੀ ਅੱਡੇ ਦੇ ਅੰਦਰ ਸਥਿਤ ਮਸਜਿਦ ਨੂੰ ਨਿਸ਼ਾਨਾ ਬਣਾ ਕੇ ਸ਼ੁੱਕਰਵਾਰ ਨੂੰ ਕੀਤੇ ਗਏ ਬੰਬ ਧਮਾਕੇ ‘ਚ ਮਰਨ ਵਾਲੇ ਫੌਜੀਆਂ ਦੀ ਗਿਣਤੀ ਵੱਧ ਕੇ 27 ਹੋ ਗਈ ਹੈ। ਇਹ ਜਾਣਕਾਰੀ ਅਫਗਾਨ ਫੌਜ ਦੇ ਬੁਲਾਰੇ ਨੇ ਦਿੱਤੀ। ਬੁਲਾਰੇ ਅਬਦੁਲਹਾ ਨੇ ਦੱਸਿਆ ਕਿ ਸ਼ੁੱਕਰਵਾਰ ਨੂੰ ਹੋਏ ਇਸ ਧਮਾਕੇ ‘ਚ 57 ਫੌਜੀ ਜ਼ਖਮੀ ਹੋਏ ਹਨ। ਇਹ ਫੌਜੀ ਅੱਡੇ ਪੂਰਬੀ ਖੋਸਤ ਸੂਬੇ ‘ਚ ਸਥਿਤ ਹੈ ਜੋ ਕਿ ਹਕੱਾਨੀ ਨਾਲ ਜੁੜੇ ਤਾਲਿਬਾਨ ਸਮੂਹ ਦਾ ਇਕ ਗੜ੍ਹ ਹੈ। ਅਬਦੁਲਹਾ ਨੇ ਕਿਹਾ ਕਿ ਇਹ ਹਾਲੇ ਸਪੱਸ਼ਟ ਨਹੀਂ ਹੋ ਸਕਿਆ ਹੈ ਕਿ ਧਮਾਕਾ ਕਿਸੇ ਆਤਮਘਾਤੀ ਹਮਲਾਵਰ ਵਲੋਂ ਕੀਤਾ ਗਿਆ ਜਾਂ ਇਹ ਧਮਾਕਾ ਦੂਰ ਤੋਂ ਕਿਸੇ ਉਪਕਰਨ ਦੇ ਰਾਹੀ ਕੀਤਾ ਗਿਆ। ਹਮਲੇ ਦੀ ਹਾਲੇ ਕਿਸੇ ਵੀ ਸਮੂਹ ਨੇ ਜ਼ਿੰਮੇਵਾਰੀ ਨਹੀਂ ਲਈ ਹੈ।

Facebook Comment
Project by : XtremeStudioz