Close
Menu

ਅਫਗਾਨ ਸ਼ਾਂਤੀ ਦੀ ਕਾਰਵਾਈ ਲਈ ਪਾਕਿਸਤਾਨ ਤੇ ਹੋਰ ਧਿਰਾਂ ਨਾਲ ਮਿਲ ਕੇ ਕੰਮ ਕਰੇਗਾ ਚੀਨ

-- 01 August,2015

ਬੀਜਿੰਗ-ਤਾਲਿਬਾਨ ਦੇ ਮੁਖੀ ਮੁੱਲਾ ਉਮਰ ਦੀਆਂ ਮੌਤ ਦੀਆਂ ਖਬਰਾਂ ਤੋਂ ਬਾਅਦ ਅਫਗਾਨ-ਤਾਲਿਬਾਨ ਸ਼ਾਂਤੀ ਵਾਰਤਾ ਦਾ ਦੂਜਾ ਪੜਾਅ ਟਲਣ ਦੇ ਨਾਲ ਚੀਨ ਨੇ ਅਫਗਾਨਿਸਤਾਨ ਸ਼ਾਂਤੀ ਅਤੇ ਸੁਲਹ ‘ਤੇ ਜ਼ੋਰ ਦੇਣ ਲਈ ਪਾਕਿਸਤਾਨ ਅਤੇ ਦੂਜੀਆਂ ਧਿਰਾਂ ਨੂੰ ਆਪਣੀ ਹਮਾਇਤ ਦੇਣ ਦੀ ਗੱਲ ਕਹੀ ਹੈ। ਚੀਨ ਦੇ ਵਿਦੇਸ਼ ਮੰਤਰਾਲੇ ਨੇ ਅੱਜ ਕਿਹਾ ਕਿ ਚੀਨ ਵਾਰਤਾ ਮੁਲਤਵੀ ਹੋਣ ਦੇ ਕਾਰਨਾਂ ਨੂੰ ਸਮਝਦਾ ਹੈ ਪਰ ਸਾਰੀਆਂ ਧਿਰਾਂ ਅਫਗਾਨਿਸਤਾਨ ‘ਚ ਰਾਸ਼ਟਰੀ ਏਕਤਾ ਅਤੇ ਸਥਾਈ ਸ਼ਾਂਤੀ ‘ਤੇ ਧਿਆਨ ਦੇਣ ਤੇ ਸ਼ਾਂਤੀ ਅਤੇ ਸੁਲਹ ਦੀ ਕਾਰਵਾਈ ਨੂੰ ਅੱਗੇ ਤੋਰਨ ਦਾ ਕੰਮ ਜਾਰੀ ਰੱਖਣ। ਸਰਕਾਰੀ ਨਿਊਜ਼ ਏਜੰਸੀ ਨੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਲੂ ਕਾਂਗ ਦੇ ਹਵਾਲੇ ਤੋਂ ਦੱਸਿਆ ਕਿ ਅਫਗਾਨੀ ਲੋਕ ਦੂਜੀਆਂ ਧਿਰਾਂ ਦੇ ਹਿੱਤ ‘ਚ ਹਨ ਅਤੇ ਖੇਤਰੀ ਸ਼ਾਂਤੀ ਅਤੇ ਸਥਿਰਤਾ ਦੇ ਅਨੁਕੂਲ ਹਨ। ਉਨ੍ਹਾਂ ਨੇ ਕਿਹਾ ਕਿ ਚੀਨ ਅਫਗਾਨਿਸਤਾਨ ‘ਚ ਸ਼ਾਂਤੀ ਅਤੇ ਸੁਲਹ ਕਾਰਵਾਈ ਨੂੰ ਹੱਲਾਸ਼ੇਰੀ ਦੇਣ ਲਈ ਪਾਕਿਸਤਾਨ ਅਤੇ ਦੂਜੀਆਂ ਧਿਰਾਂ ਦੇ ਨਾਲ ਮਿਲ ਕੇ ਕੰਮ ਕਰਨ ਦੇ ਇਛੁੱਕ ਹਨ। ਅਫਗਾਨ ਤਾਲਿਬਾਨ ਵਾਰਤਾ ਦੇ ਕੁਝ ਹੈਰਾਨ ਕਰਨ ਵਾਲੀਆਂ ਚੀਜਾਂ ਹੋਈਆਂ ਸਨ। ਪਹਿਲਾਂ ਦੀਆਂ ਖਬਰਾਂ ਮੁਤਾਬਕ ਵਾਰਤਾ ਸ਼ਿਨਜਿਆਂਗ ਸੂਬੇ ਦੀ ਰਾਜਧਾਨੀ ਉਰੂਮਛੀ ‘ਚ ਹੋਣ ਵਾਲੀ ਸੀ ਪਰ ਬਾਅਦ ‘ਚ ਉਸ ਦਾ ਆਯੋਜਨ ਸਥਾਨ ਬਦਲ ਕੇ ਪਾਕਿਸਤਾਨ ਕਰ ਦਿੱਤਾ ਗਿਆ।

Facebook Comment
Project by : XtremeStudioz