Close
Menu

ਅਫ਼ਗਾਨਿਸਤਾਨ ‘ਚ ਬੈਂਕ ਦੇ ਬਾਹਰ ਆਤਮਘਾਤੀ ਹਮਲਾ-37 ਹਲਾਕ

-- 19 April,2015

ਕਾਬੁਲ, ਅਫਗਾਨਿਸਤਾਨ ਦੇ ਪੂਰਬੀ ਸ਼ਹਿਰ ਜਲਾਲਾਬਾਦ ‘ਚ ਇਕ ਬੈਂਕ ਦੇ ਬਾਹਰ ਹੋਏ ਆਤਮਘਾਤੀ ਹਮਲੇ ‘ਚ 37 ਲੋਕ ਮਾਰੇ ਗਏ ਤੇ 100 ਤੋਂ ਵੱਧ ਜਖ਼ਮੀ ਹੋ ਗਏ ਹਨ | ਪੁਲਿਸ ਅਧਿਕਾਰੀ ਨੇ ਦੱਸਿਆ ਕਿ ਹਮਲਾਵਰ ਨੇ ਆਪਣੀ ਜੈਕਟ ‘ਚ ਧਮਾਕਾਖ਼ੇਜ ਸਮੱਗਰੀ ਛੁਪਾ ਕੇ ਇਹ ਆਤਮਘਾਤੀ ਹਮਲਾ ਕੀਤਾ ਹੈ | ਪੁਲਿਸ ਨੂੰ ਘਟਨਾ ਸਥਾਨ ਦੇ ਨੇੜਿਉਂ ਹੀ ਇਕ ਹੋਰ ਜਿੰਦਾ ਬੰਬ ਮਿਲਿਆ ਹੈ | ਤਾਲਿਬਾਨ ਦੇ ਬੁਲਾਰੇ ਜਬੀਹੁੱਲਾ ਮੁਜਾਹਿਦ ਨੇ ਕਿਹਾ ਹੈ ਕਿ ਇਸ ਹਮਲੇ ਨਾਲ ਤਾਲਿਬਾਨ ਦਾ ਕੋਈ ਸਬੰਧ ਨਹੀਂ ਹੈ | ਸੂਬਾ ਸਰਕਾਰ ਦੇ ਬੁਲਾਰੇ ਅਹਿਮਦ ਜ਼ਿਆ ਅਬਦੁਲ ਜ਼ਿਆ ਨੇ ਇਸ ਹਮਲੇ ਦੀ ਪੁਸ਼ਟੀ ਕੀਤੀ ਹੈ | ਅਫਗਾਨਿਸਤਾਨ ਦੇ ਰਾਸ਼ਟਰਪਤੀ ਅਸ਼ਰਫ ਗਨੀ ਨੇ ਇਸ ਹਮਲੇ ਦੀ ਸਖ਼ਤ ਸ਼ਬਦਾਂ ‘ਚ ਨਿੰਦਾ ਕੀਤੀ ਹੈ | ਜ਼ਿਕਰਯੋਗ ਹੈ ਕਿ ਜਦੋਂ ਦਾ ਅਮਰੀਕਾ ਨੇ ਅਫਗਾਨਿਸਤਾਨ ਤੋਂ ਆਪਣੇ ਸੁਰੱਖਿਆ ਬਲਾਂ ਨੂੰ ਘੱਟ ਕਰਨ ਦਾ ਐਲਾਨ ਕੀਤਾ ਹੈ ਉਦੋਂ ਤੋਂ ਅੱਤਵਾਦੀਆਂ ਦੇ ਸਰਕਾਰੀ ਤੇ ਵਿਦੇਸ਼ੀ ਟਿਕਾਣਿਆਂ ‘ਤੇ ਹਮਲੇ ਵੱਧ ਗਏ ਹਨ |

Facebook Comment
Project by : XtremeStudioz