Close
Menu

ਅਮਨ ਦਾ ਪੈਗਾਮ ਦਿੰਦਾ ਹੈ ਈਦ ਦਾ ਤਿਓਹਾਰ : ਨਿਤੀਸ਼

-- 09 August,2013

M_Id_381088_Nitish_Kumar

ਪਟਨਾ- 9 ਅਗਸਤ (ਦੇਸ ਪ੍ਰਦੇਸ ਟਾਈਮਜ਼)-ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਨੇ ਬਾਹਰ ਦੇ ਨਾਲ-ਨਾਲ ਪੂਰੇ ਦੇਸ਼ ਵਾਸੀਆਂ ਨੂੰ ਈਦ ਦੀ ਮੁਬਾਰਕਬਾਦ ਦਿੰਦੇ ਹੋਏ ਕਿਹਾ ਕਿ ਇਹ ਤਿਓਹਾਰ ਅਮਨ ਦਾ ਪੈਗਾਮ ਦੇਣ ਦੇ ਨਾਲ-ਨਾਲ ਲੋਕਾਂ ਦੇ ਦਿਲਾਂ ‘ਚੋਂ ਆਪਸੀ ਭੇਦਭਾਵ ਨੂੰ ਵੀ ਮਿਟਾਉਂਦਾ ਹੈ। ਈਦ ਦੇ ਮੌਕੇ ‘ਤੇ ਸ਼੍ਰੀ ਕੁਮਾਰ ਸਵੇਰੇ ਸਮੂਹਿਕ ਨਮਾਜ਼ ਸਥਾਨ ਗਾਂਧੀ ਮੈਦਾਨ  ਗਏ ਜਿੱਤੇ ਈਮਾਮ ਇਦੈਨ ਹਜਰਤ ਖਵਾਜ਼ਾ ਅਬਦੁਲਬਾਰੀ ਨਾਲ ਮੁਲਾਕਾਤ ਕਰਕੇ ਉਨ੍ਹਾਂ ਨੂੰ ਈਦ ਦੀ ਮੁਬਾਰਕਬਾਦ ਦਿੱਤੀ। ਈਮਾਮ ਸ਼੍ਰੀ ਅਬਦੁੱਲਬਾਰੀ ਨੇ ਵੀ ਮੁੱਖ ਮੰਤਰੀ ਨੂੰ ਈਦ ਦੀ ਮੁਬਾਰਕਬਾਦ ਦਿੱਤੀ ਅਤੇ ਸੂਬੇ ਦੀ ਸੁੱਖ-ਸ਼ਾਂਤੀ ਅਤੇ ਤਰੱਕੀ ਦੀ ਕਾਮਨਾ ਕੀਤੀ। ਸ਼੍ਰੀ ਕੁਮਾਰ ਨੇ ਕਿਹਾ ਕਿ ਈਦ ਦਾ ਤਿਓਹਾਰ ਮਿਲਨ ਅਤੇ ਖੁਸ਼ੀਆਂ ਦਾ ਤਿਓਹਾਰ ਹੈ ਅਤੇ ਇਸ ‘ਚ ਕਿਸੇ ਤਰ੍ਹਾਂ ਦਾ ਭੇਦਭਾਵ ਨਹੀਂ ਹੁੰਦਾ। ਉਨ੍ਹਾਂ ਕਿਹਾ ਕਿ ਅੱਜ ਤਾਂ ਈਦ ਵੀ ਹੈ ਅਤੇ ਜੁੱਮਾ ਵੀ। ਉਨ੍ਹਾਂ ਉਥੇ ਮੌਜੂਦ ਲੋਕਾਂ ਨੂੰ ਕਿਹਾ ਕਿ ਅਸੀਂ ਸਾਰੇ ਮਿਲ ਕੇ ਅੱਜ ਸੂਬੇ ਦੀ ਤਰੱਕੀ ਦੇ ਲਈ ਦੁਆ ਕਰੀਏ ਤਾਂ ਜੋ ਸੂਬੇ ਦੀ ਤਰੱਕੀ ਹੋਵੇ, ਆਪਸੀ ਭਾਈਚਾਰਾ ਅਤੇ ਸ਼ਾਂਤੀ ਕਾਇਮ ਹੋ ਸਕੇ।

Facebook Comment
Project by : XtremeStudioz