Close
Menu

ਅਮਰਨਾਥ-ਪਹਿਲਗਾਮ ਰੋਡ ‘ਤੇ ਹੋਇਆ ਗ੍ਰੇਨੇਡ ਧਮਾਕਾ

-- 30 July,2015

ਜੰਮੂ- ਅੱਤਵਾਦੀਆਂ ਨੇ ਫਿਰ ਇਕ ਵਾਰ ਅਮਰਨਾਥ ਯਾਤਰਾ ਨੂੰ ਆਪਣਾ ਨਿਸ਼ਾਨਾ ਬਣਾਇਆ ਹੈ। ਅੱਤਵਾਦੀਆਂ ਨੇ ਅਮਰਨਾਥ-ਪਹਿਲਗਾਮ ਰੋਡ ‘ਤੇ ਗ੍ਰੇਨੇਡ ਨਾਲ ਧਮਾਕਾ ਕੀਤਾ। ਦੱਖਣੀ ਕਸ਼ਮੀਰ ਦੇ ਅਨੰਤਨਾਗ ਜ਼ਿਲੇ ਵਿਚ ਅੱਤਵਾਦੀਆਂ ਵਲੋਂ ਕੀਤੇ ਗਏ ਇਸ ਗ੍ਰੇਨੇਡ ਹਮਲੇ ‘ਚ ਸੀ. ਆਰ. ਪੀ. ਐਫ. ਦੇ 3 ਜਵਾਨ ਅਤੇ 2 ਨਾਗਰਿਕ ਜ਼ਖਮੀ ਹੋ ਗਏ। ਇਹ ਜਾਣਕਾਰੀ ਪੁਲਸ ਨੇ ਦਿੱਤੀ।
ਅੱਤਵਾਦੀਆਂ ਨੇ ਸੀ. ਆਰ. ਪੀ. ਐਫ. ਦੇ ਇਕ ਦਲ ‘ਤੇ ਕਾਜੀਬਾਗ ਇਲਾਕੇ ਵਿਚ ਕੇ. ਪੀ. ਰੋਡ ਅਨੰਤਨਾਗ ਕੋਲ ਹਮਲਾ ਬੋਲ ਦਿੱਤਾ। ਇਸ ਹਮਲੇ ਵਿਚ 5 ਲੋਕ ਜ਼ਖਮੀ ਹੋ ਗਏ। ਪੁਲਸ ਨੇ ਕਿਹਾ ਕਿ ਜ਼ਖਮੀਆਂ ਨੂੰ ਹਸਪਤਾਲ ਲੈ ਜਾਇਆ ਗਿਆ ਹੈ। ਇਲਾਕੇ ਦੀ ਘੇਰਾਬੰਦੀ ਕਰ ਦਿੱਤੀ ਗਈ ਹੈ ਅਤੇ ਅੱਤਵਾਦੀਆਂ ਨੂੰ ਫੜਨ ਲਈ ਖੋਜ ਜਾਰੀ ਹੈ।

Facebook Comment
Project by : XtremeStudioz