Close
Menu

ਅਮਰਨਾਥ ਯਾਤਰੂਆਂ ‘ਤੇ ਹੋ ਸਕਦਾ ਅੱਤਵਾਦੀ ਹਮਲਾ , ਫੌਜ ਨੇ ਸ਼ੁਰੂ ਕੀਤਾ ”ਆਪਰੇਸ਼ਨ ਸ਼ਿਵਾ’

-- 02 July,2015

ਨਵੀਂ ਦਿੱਲੀ 2 ਜੁਲਾਈ – ਪਾਕਿਸਤਾਨੀ ਅੱਤਵਾਦੀ ਸੰਗਠਨਾਂ ਨੇ ਅਮਰਨਾਥ ਯਾਤਰਾ ‘ਤੇ ਜਾਣ ਵਾਲੇ ਸ਼ਰਧਾਲੂਆਂ ਨੂੰ ਫਿਦਾਈਨ ਹਮਲੇ ਦਾ ਨਿਸ਼ਾਨਾ ਬਣਾਉਣ ਦੀ ਯੋਜਨਾ ਬਣਾਈ ਹੈ । ਉਨ੍ਹਾਂ ਨੇ ਅੱਤਵਾਦੀਆਂ ਨੂੰ ਜੰਮੂ – ਕਸ਼ਮੀਰ ‘ਚ ਭੇਜ ਵੀ ਦਿੱਤਾ ਹੈ । ਇੱਕ ਅੰਗਰੇਜ਼ੀ ਨਿਊਜ਼ ਚੈਨਲ ਨੇ ਇੰਟੈਲੀਜੈਂਸ ਦੇ ਸੂਤਰਾਂ ਦੇ ਹਵਾਲੇ ਨਾਲ ਇਹ ਦਾਅਵਾ ਕੀਤਾ ਹੈ । ਉੱਧਰ , ਇਨ੍ਹਾਂ ਅੱਤਵਾਦੀਆਂ ਨਾਲ ਨਿੱਬੜਨ ਲਈ ਫ਼ੌਜ ਨੇ ‘ਅਪਰੇਸ਼ਨ ਸ਼ਿਵਾ’ ਸ਼ੁਰੂ ਕੀਤਾ ਹੈ । ਇਸ ਦੇ ਇਲਾਵਾ , ਕੇਂਦਰ ਅਤੇ ਜੰਮੂ – ਕਸ਼ਮੀਰ ਸਰਕਾਰ ਨੂੰ ਅਲਰਟ ਰਹਿਣ ਲਈ ਕਿਹਾ ਗਿਆ ਹੈ । ਵੀਰਵਾਰ ਨੂੰ ਸ਼ਰਧਾਲੂਆਂ ਦਾ ਪਹਿਲਾ ਜਥਾ ਅਮਰਨਾਥ ਦਰਸ਼ਨ ਲਈ ਰਵਾਨਾ ਹੋਇਆ । ਗ੍ਰਹਿ ਮੰਤਰੀ ਰਾਜਨਾਥ ਸਿੰਘ ਵੀ ਇਸ ਵਿਚ ਸ਼ਾਮਿਲ ਹੋਣਗੇ । ਸੂਤਰਾਂ ਮੁਤਾਬਿਕ , ਲਸ਼ਕਰ- ਏ -ਤਇਬਾ ਸਮੇਤ ਕਈ ਅੱਤਵਾਦੀ ਸੰਗਠਨਾਂ ਦੇ 10 -15 ਮੈਂਬਰ ਸਰਹੱਦ ਪਾਰ ਕਰਕੇ ਜੰਮੂ – ਕਸ਼ਮੀਰ ‘ਚ ਦਾਖਲ ਹੋ ਚੁੱਕੇ ਹਨ । ਫ਼ੌਜ ਨੇ ਅਪਰੇਸ਼ਨ ਸ਼ਿਵਾ ਦੇ ਤਹਿਤ ਖ਼ਾਸ ਤੌਰ ‘ਤੇ 7500 ਸੈਨਿਕਾਂ ਨੂੰ ਤੈਨਾਤ ਕੀਤਾ ਹੈ । ਇਹ ਫ਼ੌਜੀ ਅੱਤਵਾਦੀਆਂ ਦੇ ਠਿਕਾਣਿਆਂ ਦਾ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੇ ਹਨ । ਦੋ ਲੱਖ ਤੋਂ ਵੱਧ ਸ਼ਰਧਾਲੂਆਂ ਨੇ ਇਸ ਯਾਤਰਾ ਲਈ ਆਪਣੇ ਆਪ ਨੂੰ ਰਜਿਸਟਰ ਕੀਤਾ। ਇਸ ਵਾਰ ਇਹ ਯਾਤਰਾ 59 ਦਿਨ ਤੱਕ ਚੱਲੇਗੀ ।

Facebook Comment
Project by : XtremeStudioz