Close
Menu

ਅਮਰਿੰਦਰ ਨੇ ਪੰਜਾਬ ਪੁਲਿਸ ਦੀ ਸ਼ਲਾਘਾ ਕੀਤੀ ਕਿਹਾ: ਫੌਜ਼ ਨੂੰ ਸ਼ਾਮਿਲ ਕਰਨ ਦੀ ਕੋਈ ਲੋੜ ਨਹੀਂ ਸੀ

-- 30 July,2015

ਚੰਡੀਗੜ•, 30 ਜੁਲਾਈ: ਸਾਬਕਾ ਮੁੱਖ ਮੰਤਰੀ ਤੇ ਲੋਕ ਸਭਾ ‘ਚ ਕਾਂਗਰਸ ਧਿਰ ਦੇ ਡਿਪਟੀ ਲੀਡਰ ਕੈਪਟਨ ਅਮਰਿੰਦਰ ਸਿੰਘ ਨੇ ਸੋਮਵਾਰ ਨੂੰ ਦੀਨਾਨਗਰ ਵਿਖੇ ਪੰਜਾਬ ਪੁਲਿਸ ਦੇ ਅਪ੍ਰੇਸ਼ਨ ਦੀ ਸ਼ਲਾਘਾ ਕੀਤੀ ਹੈ, ਜਿਸ ਦੌਰਾਨ ਸਾਰੇ ਅੱਤਵਾਦੀ ਮਾਰੇ ਗਏ ਸਨ। ਉਨ•ਾਂ ਨੇ ਇਸ ਬਾਰੇ ਸੁਝਾਆਂ ਦੇ ਅਧਾਰ ‘ਤੇ ਸਵਾਲ ਕੀਤਾ ਹੈ ਕਿ ਅਪ੍ਰੇਸ਼ਨ ‘ਚ ਫੌਜ਼ ਨੂੰ ਸ਼ਾਮਿਲ ਕੀਤਾ ਜਾਣਾ ਚਾਹੀਦਾ ਸੀ।
ਇਥੇ ਜ਼ਾਰੀ ਇਕ ਬਿਆਨ ‘ਚ ਸਾਬਕਾ ਮੁੱਖ ਮੰਤਰੀ ਨੇ ਕਿਹਾ ਕਿ ਕੁਝ ਹਲਕਿਆਂ ਵੱਲੋਂ ਅਪ੍ਰੇਸ਼ਨ ‘ਚ ਫੌਜ਼ ਨੂੰ ਸ਼ਾਮਿਲ ਨਾ ਕੀਤੇ ਜਾਣ ਨੂੰ ਲੈ ਕੇ ਕੀਤੇ ਜਾ ਰਹੇ ਹੰਗਾਮਿਆਂ ਤੋਂ ਉਹ ਹੈਰਾਨ ਹਨ। ਜਦਕਿ ਪੰਜਾਬ ਪੁਲਿਸ ਇਸ ਕੰਮ ਨੂੰ ਸਿਰੇ ਚਾੜ•ਨ ਲਈ ਪੂਰੀ ਕਾਬਿਲ ਹੈ, ਜੋ ਉਨ•ਾਂ ਨੇ ਸ਼ਾਨਦਾਰ ਆਤਮ ਵਿਸ਼ਵਾਸ ਤੇ ਹਿੰਮਤ ਨਾਲ ਕੀਤਾ ਤੇ ਇਸ ਦੌਰਾਨ ਕੀਮਤੀ ਜਾਨਾਂ ਦਾ ਬਲਿਦਾਨ ਦਿੱਤਾ।
ਇਸ ਲੜੀ ਹੇਠ ਜਿਸ ਤਰੀਕੇ ਨਾਲ ਪੰਜਾਬ ਪੁਲਿਸ ਦੇ ਮੁਲਾਜ਼ਮਾਂ, ਕਮਾਂਡੋਜ਼ ਤੇ ਸਵਾਟ ਨੇ ਅਪ੍ਰੇਸ਼ਨ ਨੂੰ ਸਿਰੇ ਚਾੜਿ•ਆ, ਇਸਨੇ ਨਾ ਸਿਰਫ ਸੂਬੇ ਦੀ ਪੁਲਿਸ ਦਾ ਆਤਮ ਵਿਸ਼ਵਾਸ ਵਧਾਇਆ ਹੈ, ਸਗੋਂ ਲੋਕਾਂ ਦੇ ਇਸਦੀ ਕਾਬਲਿਅਤ ‘ਤੇ ਵਿਸ਼ਵਾਸ ਨੂੰ ਮੁੜ ਮਜ਼ਬੂਤ ਕੀਤਾ ਹੈ। ਮੈਂ ਉਨ•ਾਂ ਲੋਕਾਂ ਦੀ ਸਮਝ ਤੋਂ ਹੈਰਾਨ ਹਾਂ, ਜਿਹੜੇ ਸਿਰਫ ਤਿੰਨ ਅੱਤਵਾਦੀਆਂ ਨੂੰ ਖਦੇੜਨ ਲਈ ਫੌਜ਼ ਨੂੰ ਸ਼ਾਮਿਲ ਕਰਨਾ ਚਾਹੁੰਦੇ ਸਨ।
ਕੈਪਟਨ ਅਮਰਿੰਦਰ ਨੇ ਕਿਹਾ ਕਿ ਪੰਜਾਬ ਪੁਲਿਸ ‘ਚ ਪੰਜ ਕਮਾਂਡੋ ਬਟਾਲਿਅਨਾਂ ਤੋਂ ਇਲਾਵਾ ਸਵਾਟ ਦੇ ਮੁਲਾਜ਼ਮ ਹਨ। ਜੇ ਅਜਿਹੇ ਹਰ ਅਪ੍ਰੇਸ਼ਨ ‘ਚ ਫੌਜ਼ ਨੂੰ ਸ਼ਾਮਿਲ ਕਰਨਾ ਹੈ, ਤਾਂ ਫਿਰ ਕਮਾਂਡੇ ਤੇ ਸਵਾਟ ਕਿਸ ਲਈ ਹਨ? ਉਨ•ਾਂ ਨੇ ਕਿਹਾ ਕਿ ਪੰਜਾਬ ਪੁਲਿਸ ਨੇ ਬੀਤੇ ਸਮੇਂ ਦੌਰਾਨ ਅੱਤਵਾਦ ਨੂੰ ਖਤਮ ਕੀਤਾ ਹੈ ਅਤੇ ਉਸਨੇ ਇਕ ਵਾਰ ਫਿਰ ਤੋਂ ਸਾਬਤ ਕਰ ਦਿੱਤਾ ਹੈ ਕਿ ਕਿਸੇ ਵੀ ਚੁਣੌਤੀ ਦਾ ਸਫਲਤਾਪੂਰਵਕ ਸਾਹਮਣਾ ਕਰਨ ਲਈ ਉਸਦੀ ਦਿਲੇਰੀ ਤੇ ਮਨੋਬਲ ਕਾਇਮ ਹਨ।

Facebook Comment
Project by : XtremeStudioz