Close
Menu

ਅਮਰੀਕਾ ਆਪਣੇ ਜਾਸੂਸੀ ਪ੍ਰੋਗਰਾਮਾਂ ਨੂੰ ਕਰੇਗਾ ਸੀਮਤ

-- 10 August,2013

images (1)

ਵਾਸ਼ਿੰਗਟਨ- 10 ਅਗਸਤ (ਦੇਸ ਪ੍ਰਦੇਸ ਟਾਈਮਜ਼)-ਅਮਰੀਕਾ ਦੇ ਰਾਸ਼ਟਰਪਤੀ ਬਰਾਕ ਓਬਾਮਾ ਨੇ ਕਲ ਕਿਹਾ ਕਿ ਉਹ ਆਪਣੀ ਸਰਕਾਰ ਦੇ ਜਾਸੂਸੀ ਪ੍ਰੋਗਰਾਮਾਂ ਨੂੰ ਹੋਰ ਸੀਮਤ ਕਰਨ ਦੇ ਨਾਲ ਉਸ ਨੂੰ ਹੋਰ ਪਾਰਦਰਸ਼ੀ ਬਣਾਉਣਗੇ। ਅਮਰੀਕਾ ਦੇ ਸਾਬਕਾ ਜਾਸੂਸੀ ਏਜੰਟ ਐਡਵਰਡ ਸਨੋਡੇਨ ਦੇ ਖੁਲਾਸੇ ਤੋਂ ਬਾਅਦ ਉਸ ਦੇ ਇਨ੍ਹਾਂ ਪ੍ਰੋਗਰਾਮਾਂ ਦੀ ਕਾਫੀ ਆਲੋਚਨਾ ਹੋਈ ਅਤੇ ਇਨ੍ਹਾਂ ਨੂੰ ਦੂਜੇ ਦੇਸ਼ਾਂ ਅਤੇ ਵਿਅਕਤੀਆਂ ਦੇ ਮਾਮਲਿਆਂ ‘ਚ ਦਲਖ ਦੱਸਿਆ ਗਿਆ ਸੀ। ਓਬਾਮਾ ਨੇ ਵ੍ਹਾਈਟ ਹਾਊਸ ‘ਚ ਪ੍ਰੈਸ ਕਾਨਫਰੰਸ ਦੌਰਾਨ ਦੱਸਿਆ ਕਿ ਸਰਕਾਰ ਵਲੋਂ ਉਸ ਨੂੰ ਮਿਲੇ ਅਧਿਕਾਰਾਂ ਦੀ ਦੁਰਵਰਤੋਂ ਦੇ ਇਤਿਹਾਸ ਨੂੰ ਦੇਖਦੇ ਹੋਏ ਜਾਸੂਸੀ ਬਾਰੇ ਸਵਾਲ ਚੁੱਕਣਾ ਵਾਜਿਬ ਹੈ। ਜੀਵਨ ਦੇ ਹਰ ਖੇਤਰ ‘ਚ ਤਕਨਾਲੋਜੀ ਦੀ ਐਂਟਰੀ ਨੂੰ ਦੇਖਦੇ ਹੋਏ ਜਾਸੂਸੀ ਬਾਰੇ ਸਵਾਲ ਚੁਕਣਾ ਤਰਕ ਸੰਗਤ ਹੈ। ਉਨ੍ਹਾਂ ਨੇ ਕਿਹਾ ਕਿ ਸੁਰੱਖਿਆ ਅਤੇ ਨਾਗਰਿਕ ਸੁਤੰਤਰਤਾ ਵਿਚਾਲੇ ਸਹੀ ਸੰਤੁਲਨ ਬਨਾਉਣਾ ਜ਼ਰੂਰੀ ਹੈ। ਉਨ੍ਹਾਂ ਨੇ ਕਿਹਾ ਕਿ ਇਸ ਨੂੰ ਦੇਖਦੇ ਹੋਏ ਅਸੀਂ ਜਾਸੂਸੀ ਪ੍ਰੋਗਰਾਮਾਂ ‘ਚ ਸੁਧਾਰ ਕਰਨਾ ਚਾਹੁੰਦੇ ਹਾਂ ਤਾਂਕਿ ਸਰਕਾਰੀ ਪ੍ਰੋਗਰਾਮਾਂ ‘ਤੇ ਲੋਕਾਂ ਦੇ ਵਿਸ਼ਵਾਸ ਨੂੰ ਫਿਰ ਤੋਂ ਬਹਾਲ ਕੀਤਾ ਜਾ ਸਕੇ। ਉਨ੍ਹਾਂ ਨੇ ਕਿਹਾ ਕਿ ਇਨ੍ਹਾਂ ਪ੍ਰੋਗਰਾਮਾਂ ‘ਚ ਸਿਰਫ ਮੇਰਾ ਰਾਸ਼ਟਰਪਤੀ ਦਾ ਵਿਸ਼ਵਾਸ ਹੋਵੇ ਇਹੀ ਕਾਫੀ ਨਹੀਂ ਹੈ ਸਗੋਂ ਇਸ ਦੇ ਪ੍ਰਤੀ ਅਮਰੀਕੀ ਜਨਤਾ ‘ਚ ਵੀ ਵਿਸ਼ਵਾਸ ਪੈਦਾ ਹੋਣਾ ਚਾਹੀਦਾ ਹੈ।

Facebook Comment
Project by : XtremeStudioz