Close
Menu

ਅਮਰੀਕਾ ’ਚ ਅਸਾਂਜ ਖ਼ਿਲਾਫ਼ ਲੱਗੇ ਦੋਸ਼

-- 16 November,2018

ਵਾਸ਼ਿੰਗਟਨ, 16 ਨਵੰਬਰ
ਵਿਕੀਲੀਕਸ ਦੇ ਬਾਨੀ ਜੂਲੀਅਨ ਅਸਾਂਜ ਖ਼ਿਲਾਫ਼ ਅਮਰੀਕਾ ’ਚ ਦੋਸ਼ ਲਗਾਏ ਗਏ ਹਨ। 2010 ’ਚ ਅਸਾਂਜ ਨੇ ਅਮਰੀਕਾ ਦੇ ਅਹਿਮ ਦਸਤਾਵੇਜ਼ ਜਨਤਕ ਕੀਤੇ ਸਨ। ਵਿਕੀਲੀਕਸ ਨੇ ਦੱਸਿਆ ਕਿ ਇਸਤਗਾਸਾ ਧਿਰ ਨੇ ਅਦਾਲਤ ’ਚ ਅਸਾਂਜ ਖ਼ਿਲਾਫ਼ ਦੋਸ਼ ਪੱਤਰ ਦਾਇਰ ਕੀਤਾ ਹੈ। ਅਸਾਂਜ ਖ਼ਿਲਾਫ਼ ਕੀ ਦੋਸ਼ ਲਗਾਏ ਗਏ ਹਨ, ਬਾਰੇ ਅਜੇ ਕੋਈ ਜਾਣਕਾਰੀ ਨਹੀਂ ਹੈ। ਵਿਕੀਲੀਕਸ ਨੇ ਟਵੀਟ ਕੀਤਾ, ‘ਅਮਰੀਕਾ ਦੇ ਨਿਆਂ ਵਿਭਾਗ ਨੇ ਵਿਕੀਲੀਕਸ ਦੇ ਬਾਨੀ ਜੁੂਲੀਅਨ ਅਸਾਂਜ ਖ਼ਿਲਾਫ਼ ਸੀਲਬੰਦ ਰੱਖੇ ਗਏ ਦੋਸ਼ਾਂ ਦਾ ਖੁਲਾਸਾ ਕੀਤਾ ਜੋ ਕਿਸੇ ਮਾਮਲੇ ’ਚ ਕੱਟ ਐਂਡ ਪੇਸਟ ਦੀ ਗਲਤੀ ਲੱਗਦੀ ਹੈ।’ ਸਹਾਇਕ ਅਮਰੀਕੀ ਅਟਾਰਨੀ ਕੇਲੇਨ ਡਵੇਅਰ ਨੇ ਅਸਾਂਜ ਖ਼ਿਲਾਫ਼ ਦੋਸ਼ ਲਗਾਏ ਜਾਣ ਦਾ ਅਣਜਾਣੇ ’ਚ ਖੁਸਾਲਾ ਕੀਤਾ ਹੈ ਜੋ ਅਜੇ ਵੀ ਲਿਫਾਫਾਬੰਦ ਹਨ। 

Facebook Comment
Project by : XtremeStudioz