Close
Menu

ਅਮਰੀਕਾ ‘ਚ ਇੱਕ ਹੀ ਪਰਿਵਾਰ ਦੇ ਚਾਰ ਲੋਕਾਂ ਦੀ ਡੁੱਬਣ ਨਾਲ ਮੌਤ

-- 10 March,2015

ਸ਼ਿਕਾਗੋ, ਅਮਰੀਕਾ ਦੇ ਸੂਬੇ ਪੈਨਸਿਲਵੇਨੀਆ ਦੇ ਸਿਟੀ ਫ਼ਿਲਾਡੈਲਫੀਆ ਦੇ ਨਾਰਥ ਈਸਟ ਇਲਾਕੇ ‘ਚ ਰਹਿਣ ਵਾਲੇ ਭਾਰਤੀ ਮੂਲ ਦੇ ਇੱਕੋ ਹੀ ਪਰਿਵਾਰ ਦੇ ਚਾਰ ਲੋਕਾਂ ਦੀ ਛੁੱਟੀਆਂ ‘ਤੇ ਗਏ  ਕੈਰੇਬੀਅਨ ਦੋਮੀਕਾਨੋ ਰੀਪਬਲਿਕ ਸਾਊਥ ਅਮਰੀਕਾ ਦੇ ਮਾਇਕੋ ਬੀਚ ‘ਚ ਡੁੱਬਣ ਨਾਲ ਮੌਕੇ ‘ਤੇ ਹੀ ਮਾਰੇ ਜਾਣ ਦੀ ਸੂਚਨਾ ਹੈ। ਮਿਲੀ ਜਾਣਕਾਰੀ ਅਨੁਸਾਰ ਫ਼ਿਲਾਡੈਲਫੀਆ ਦੇ ਰਹਿਣ ਵਾਲੇ ਕੁਸ਼ ਪਟੇਲ, ਉਸ ਦੀ ਪਤਨੀ ਕਾਜਲ ਪਟੇਲ, ਉਸ ਦੇ ਦੋ ਚਚੇਰੇ ਭਰਾ ਜੈ ਪਟੇਲ, ਸ਼ਿਵਇੰਗ ਪਟੇਲ, ਦੋਮੀਕਾਨੋ ਰੀਪਬਲਿਕ ਦੇ ਸਿਟੀ ਪੁਣਤਾ ਕਾਨਾ ਵਿਚ ਛੁੱਟੀਆਂ  ‘ਤੇ ਗਏ ਸਨ। ਕਿਉਂਕਿ ਦੋਮੀਕਾਨੋ ਰੀਪਬਲਿਕ ਵਿਚ ਮੌਸਮ ਦਾ ਮਿਜ਼ਾਜ ਬਹੁਤ ਗਰਮ  ਹੁੰਦਾ ਹੈ। ਇਸ ਲਈ ਕੁਸ਼ ਪਟੇਲ ਦੀ ਪਤਨੀ ਕਾਜਲ ਪਟੇਲ ਨੇ ਤੈਰਨਾ ਸ਼ੁਰੂ ਕਰ ਦਿੱਤਾ। ਤੈਰਦੇ ਤੈਰਦੇ ਉਹ ਪਿੱਛੋਂ ਆਏ ਪਾਣੀ ਦੇ ਜ਼ੋਰਦਾਰ ਵਹਾਅ ਨਾਲ ਡੁੱਬ ਗਈ, ਕਿਉਂਕਿ  ਉਥੇ ਲਾਈਫ਼ ਗਾਰਡ ਵੀ ਨਹੀਂ ਸੀ।
ਕਾਜਲ ਦੇ ਬਚਾਅ ਲਈ ਉਸ ਦੇ ਪਤੀ ਕੁਸ਼ ਪਟੇਲ ਦੇ ਨਾਲ ਉਸ ਦੇ ਦੋਨੋਂ ਚਚੇਰੇ ਭਰਾ ਗਏ ਅਤੇ ਉਸ ਨੂੰ ਬਚਾਉਂਦੇ ਬਚਾਉਂਦੇ ਚਾਰ ਲੋਕ ਇੱਕੋ ਹੀ ਪਰਿਵਾਰ ਦੇ ਮਾਰੇ ਗਏ। ਕੁਸ਼ ਪਟੇਲ ਦਾ ਪਿਛਲੇ ਸਾਲ ਨਵੰਬਰ ‘ਚ ਵਿਆਹ ਹੋਇਆ ਸੀ। ਮਾਰੇ ਗਏ ਇਨ੍ਹਾਂ  ਲੋਕਾਂ ਦੀ ਉਮਰ 27 ਤੋਂ 30 ਸਾਲ ਦੇ ਕਰੀਬ ਸੀ। ਲੰਘੇ ਦਿਨ ਉਨ੍ਹਾਂ ਦੀਆਂ ਮ੍ਰਿਤਕ ਲਾਸ਼ਾਂ ਉਨ੍ਹਾਂ ਦੇ ਪਰਿਵਾਰ ਨੂੰ ਸੌਂਪੀਆਂ ਗਈਆਂ ਜਿੱਥੇ ਉਨ੍ਹਾਂ ਦਾ ਅੰਤਿਮ ਸੰਸਕਾਰ ਕੀਤਾ ਗਿਆ। ਇਸ  ਦੁੱਖਦਾਈ ਘਟਨਾ ਬਾਰੇ ਫ਼ਿਲਾਡੈਲਫੀਆ ‘ਚ ਭਾਰਤੀ ਮੂਲ ਦੇ ਲੋਕਾਂ ‘ਚ ਕਾਫ਼ੀ ਸੋਗ ਪਾਇਆ ਜਾ ਰਿਹਾ ਹੈ।

Facebook Comment
Project by : XtremeStudioz