Close
Menu

ਅਮਰੀਕਾ ‘ਚ ਫਲੂ ਕਾਰਨ ਹੋਈ 80,000 ਲੋਕਾਂ ਦੀ ਮੌਤ

-- 28 September,2018

ਵਾਸ਼ਿੰਗਟਨ — ਅਮਰੀਕਾ ਵਿਚ ਪਿਛਲੀਆਂ ਸਰਦੀਆਂ ਵਿਚ ਫਲੂ ਅਤੇ ਉਸ ਨਾਲ ਸਬੰਧਤ ਹੋਰ ਬੀਮਾਰੀਆਂ ਕਾਰਨ ਤਕਰੀਬਨ 80,000 ਲੋਕਾਂ ਦੀ ਮੌਤ ਹੋਈ। ਇਹ ਅੰਕੜਾ ਬੀਤੇ ਚਾਰ ਦਹਾਕਿਆਂ ਵਿਚ ਹੋਈਆਂ ਮੌਤਾਂ ਨਾਲੋਂ ਕਾਫੀ ਜ਼ਿਆਦਾ ਹੈ। ਸੈਂਟਰਸ ਫੌਰ ਡਿਜੀਜ਼ ਕੰਟਰੋਲ ਐਂਡ ਪ੍ਰੀਵੈਨਸ਼ਨ ਦੇ ਨਿਦੇਸ਼ਕ ਡਾਕਟਰ ਰੌਬਰਟ ਰੈਡਰਫੀਲਡ ਨੇ ਮੰਗਲਵਾਰ ਰਾਤ ਨੂੰ ਦਿੱਤੇ ਇਕ ਇੰਟਰਵਿਊ ਵਿਚ ਇਹ ਖੁਲਾਸਾ ਕੀਤਾ। ਵੈਂਡਰਬਿਲਟ ਯੂਨੀਵਰਸਿਟੀ ਦੇ ਟੀਕਾਕਰਣ ਮਾਹਰ ਡਾਕਟਰ ਵਿਲੀਅਨ ਸ਼ਾਫਨਰ ਨੇ ਕਿਹਾ,”ਸਿਹਤ ਅਧਿਕਾਰੀ ਮ੍ਰਿਤਕਾਂ ਦੀ ਗਿਣਤੀ ਦੇ ਜਿਸ ਅਨੁਮਾਨ ਦੇ ਆਧਾਰ ‘ਤੇ ਬੀਤੇ ਸਾਲ ਨੂੰ ਖਰਾਬ ਦੱਸ ਰਹੇ ਸਨ ਉਸ ਦੇ ਮੁਕਾਬਲੇ ਇਹ ਗਿਣਤੀ ਦੁੱਗਣੀ ਹੈ।

ਇਕ ਸਮਾਚਾਰ ਏਜੰਸੀ ਮੁਤਾਬਕ ਹਾਲ ਹੀ ਦੇ ਸਾਲਾਂ ਵਿਚ ਫਲੂ ਨਾਲ ਸਬੰਧਤ ਬੀਮਾਰੀਆਂ ਕਾਰਨ ਇਕ ਸਾਲ ਵਿਚ 12 ਹਜ਼ਾਰ ਤੋਂ 56 ਹਜ਼ਾਰ ਲੋਕਾਂ ਦੀਆਂ ਮੌਤਾਂ ਹੋਈਆਂ। ਇਕ ਹੋਰ ਸਮਾਚਾਰ ਏਜੰਸੀ ਮੁਤਾਬਕ,”ਪਿਛਲੀਆਂ ਸਰਦੀਆਂ ਵਿਚ ਅਮਰੀਕਾ ਨੇ ਹਾਲ ਹੀ ਦੇ ਸਭ ਤੋਂ ਖਰਾਬ ਫਲੂ ਦਾ ਸਾਹਮਣਾ ਕੀਤਾ ਸੀ।” ਮਾਹਰਾਂ ਨੇ ਦੱਸਿਆ ਕਿ ਇਹ ਇੰਨਾ ਖਰਾਬ ਸਾਲ ਸੀ ਕਿ ਫਲੂ ਦਾ ਟੀਕਾ ਕਾਰਗਰ ਨਹੀਂ ਰਿਹਾ। ਭਾਵੇਂਕਿ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਟੀਕਾਕਰਣ ਹਾਲੇ ਵੀ ਕਾਰਗਰ ਹੈ ਕਿਉਂਕਿ ਲੋਕ ਇਸ ਨਾਲ ਘੱਟ ਬੀਮਾਰ ਪੈਂਦੇ ਹਨ। ਅਮਰੀਕਾ ਦੇ ਸਿਹਤ ਅਧਿਕਾਰੀ ਨੇ ਵੀਰਵਾਰ ਨੂੰ ਵਾਸ਼ਿੰਗਟਨ ਵਿਚ ਇਕ ਮੀਡੀਆ ਪ੍ਰੋਗਰਾਮ ਆਯੋਜਨ ਕਰਨ ਦਾ ਵਿਚਾਰ ਕਰ ਰਹੇ ਹਨ, ਜਿੱਥੇ ਉਹ ਆਉਣ ਵਾਲੀਆਂ ਸਰਦੀਆਂ ਵਿਚ ਫਲੂ ਤੋਂ ਬਚਣ ਲਈ ਟੀਕਾਕਰਣ ਦੀ ਮਹੱਤਤਾ ‘ਤੇ ਜ਼ੋਰ ਦੇਣਗੇ।

Facebook Comment
Project by : XtremeStudioz