Close
Menu

ਅਮਰੀਕਾ ‘ਚ ਮੁਹੰਮਦ ਕਾਰਟੂਨ ਮੁਕਾਬਲਾ, ਆਈ.ਐਸ. ਨੇ ਦਿੱਤੀ ਹਮਲੇ ਦੀ ਧਮਕੀ

-- 30 May,2015

ਨਿਊਯਾਰਕ— ਅਮਰੀਕਾ ਦੇ ਰਾਜ ਅਰਿਜੋਨਾ ਦੇ ਫਿਨਿਕਸ ‘ਚ ਇਕ ਸਾਬਕਾ ਫੌਜ ਅਧਿਕਾਰੀ ਵੱਲੋਂ ਮੁਹੰਮਦ ਕਾਰਟੂਨ ਮੁਕਾਬਲੇ ਦਾ ਆਯੋਜਨ ਕੀਤਾ, ਜਿਸ ਨੂੰ ਲੈ ਕੇ ਹਿੱਸਾ ਲੈਣ ਵਾਲਿਆਂ ਅਤੇ ਪ੍ਰਦਰਸ਼ਨਕਾਰੀਆਂ ਵਿਚਾਲੇ ਸ਼ੁੱਕਰਵਾਰ ਨੂੰ ਤਿੱਖੀ ਝੜਪ ਹੋਈ। ਉਥੇ ਹੀ ਦੂਜੇ ਪਾਸੇ ਆਈ.ਐਸ. ਨੇ ਵੀ ਇਸ ਆਯੋਜਨ ‘ਚ ਆਈ.ਡੀ. ਬਲਾਸਟ ਕਰਨ ਦੀ ਧਮਕੀ ਦਿੱਤੀ ਹੈ। ਆਯੋਜਨ ਤੋਂ ਪਹਿਲਾਂ ਰਿਟਜਹਿਮਰ ‘ਤੇ ਭੜਕੇ ਆਈ.ਐਸ. ਨੇ ਆਪਣੇ ਲੜਾਕਿਆਂ ਨੂੰ ਉਨ੍ਹਾਂ ‘ਤੇ ‘ਲੋਨ ਵੋਲਫ ਅਟੈਕ’ ਨੂੰ ਅੰਜ਼ਾਮ ਦੇਣ ਦੀ ਅਪੀਲ ਕੀਤੀ ਹੈ। ਇਸ ਤਰ੍ਹਾਂ ਦੇ ਹਮਲੇ ਇਕੱਲੇ ਫਾਇਟਰਸ ਬਿਨਾ ਕਿਸੇ ਖਾਸ ਯੋਜਨਾ ਦੇ ਕਰਦੇ ਹਨ। ਆਈ.ਐਸ. ਨੇ ਸੋਸ਼ਲ ਮੀਡੀਆ ‘ਤੇ ਇਸ ਮਰੀਨ ਦੇ ਘਰ ਦਾ ਅਡਰੈੱਸ ਵੀ ਪੋਸਟ ਕੀਤਾ ਹੈ।
ਤੁਹਾਨੂੰ ਦਸ ਦਈਏ ਕਿ ਮਰੀਨ ਰਿਟਜਹਿਮਰ ਨੇ ਪ੍ਰੋਗਰਾਮ ‘ਚ ਪਹੁੰਚਣ ਵਾਲੇ ਲੋਕਾਂ ਨੂੰ ਕਿਹਾ ਸੀ ਕਿ ਉਹ ਆਈ.ਐਸ. ਦੇ ਕਿਸੇ ਖਤਰੇ ਨਾਲ ਨਜਿੱਠਣ ਲਈ ਹਥਿਆਰਾਂ ਦੇ ਨਾਲ ਮੌਕੇ ‘ਤੇ ਪਹੁੰਚੇ। ਇਸ ਵਿਚ ਹਿੱਸਾ ਲੈਣ ਬਹੁਤ ਸਾਰੇ ਲੋਕ ਹਥਿਆਰ ਲੈ ਕੇ ਪਹੁੰਚ ਰਹੇ ਹਨ। ਇਸ ਅਪੀਲ ਨਾਲ ਹਲਾਤ ਹੋਰ ਖਤਰਨਾਕ ਹੋ ਗਏ ਹਨ। ਅਰਿਜੋਨਾ ‘ਚ ਹਥਿਆਰਾਂ ਦਾ ਇਸ ਤਰ੍ਹਾਂ ਦਾ ਜਨਤਕ ਪ੍ਰਦਰਸ਼ਨ ਕਾਨੂੰਨ ਦੇ ਦਾਇਰੇ ‘ਚ ਆਉਂਦਾ ਹੈ। ਮਰੀਨ ਨੇ ਅਜਿਹੀ ਟੀ-ਸ਼ਰਟਸ ਵੀ ਵੰਡਾਈਆਂ ਹਨ, ਜਿਸ ‘ਤੇ ਇਸਲਾਮ ਦੇ ਖਿਲਾਫ ਅਪਸ਼ਬਦ ਲਿਖੇ ਹਨ।
ਉਥੇ ਹੀ ਅਮਰੀਕੀ ਪ੍ਰਸ਼ਾਸਨ ਨੇ ਰਿਟਜਹਿਮਰ ਦੇ ਇਕ ਕਦਮ ਤੋਂ ਚਿੰਤਾ ਜਤਾਈ ਹੈ। ਰਿਟਜਹਿਮਰ ਨੇ ਇਹ ਪ੍ਰੋਗਰਾਮ ਅਜਿਹੇ ਸਮੇਂ ‘ਚ ਪਲਾਨ ਕੀਤਾ, ਜਦੋਂ ਸ਼ੁੱਕਰਵਾਰ ਨੂੰ ਫਿਨਿਕਸ ਦੇ ਕਮਿਊਨਿਸਟ ਸੈਂਟਰ ‘ਤੇ ਸਭ ਤੋਂ ਜ਼ਿਆਦਾ ਭੀੜ ਹੁੰਦੀ ਹੈ। ਇਹ ਆਯੋਜਨ ਪੂਰੀ ਰਾਤ ਚੱਲੇਗਾ। ਅਮਰੀਕੀ ਸੁਰੱਖਿਆ ਏਜੰਸੀਆਂ ਲੋਕਲ ਅਧਿਕਾਰੀਆਂ ਨਾਲ ਮਿਲ ਕੇ ਇਸ ਆਯੋਜਨ ਦੀ ਸੁਰੱਖਿਆ ‘ਤੇ ਨਜ਼ਰਾਂ ਰੱਖੇ ਹੋਏ ਹਨ। ਉਤੇ ਹੀ ਅਰਿਜੋਨਾ ਦੇ ਗਵਰਨਰ ਨੇ ਕਿਹਾ ਕਿ ਉਹ ਫ੍ਰੀ ਸਪੀਚ ਦੇ ਹਿਮਾਇਤੀ ਹਨ, ਪਰ ਨਾਲ ਹੀ ਚੰਗੇ ਫੈਸਲੇ ਅਤੇ ਕਾਮਨਸੈਂਸ ਦਾ ਵੀ ਸਮਰਥਨ ਕਰਦੇ ਹਨ।

Facebook Comment
Project by : XtremeStudioz