Close
Menu

ਅਮਰੀਕਾ ਜਾਣ ਦੇ ਚਾਹਵਾਨ ਵਿਦਿਆਰਥੀਆਂ ਲਈ ਖੁਸ਼ਖਬਰੀ

-- 18 May,2015

ਪਿਛਲੇ ਕੁਝ ਸਮੇਂ ਤੋਂ ਵਿਦਿਆਰਥੀਆਂ ਦਾ ਅਮਰੀਕਾ ‘ਚ ਪੜਾਈ ਲਈ ਰੁਝਾਨ ਕਾਫੀ ਘੱਟ ਹੋਇਆ ਹੈ। ਵਿਦਿਆਰਥੀ ਅਮਰੀਕਾ ਦੀ ਬਜਾਏ ਕੈਨੇਡ ਜਾਣ ਨੂੰ ਜ਼ਿਆਦਾ ਪਹਿਲ ਦੇ ਰਹੇ ਹਨ। ਪਰ ਹੁਣ ਅਮਰੀਕਾ ‘ਚ ਪੜਾਈ ਕਰਨ ਲਈ ਜਾਣ ਵਾਲੇ ਵਿਦਿਆਰਥੀਆਂ ਲਈ ਵੱਡੀ ਖਬਰ ਹੈ। ਭਾਰਤ ‘ਚ ਸਥਿਤ ਅਮਰੀਕੀ ਦੂਤਘਰ ਤੇ ਅਮਰੀਕੀ ਕੌਂਸਲੇਟ ਜਨਰਲ ਨੇ ਸਟੂਡੈਂਟ ਡੇਅ ਮਨਾਉਣ ਦਾ ਐਲਾਨ ਕੀਤਾ ਹੈ। ਇਸ ਦੇ ਤਹਿਤ ਸਟੂਡੈਂਟ ਵੀਜ਼ੇ ‘ਤੇ ਅਮਰੀਕਾ ਜਾਣ ਵਾਲੇ ਵਿਦਿਆਰਥੀਆਂ ਦੀ ਸਿੱਧੀ ਇੰਟਰਵਿਊ ਹੋਵੇਗੀ। ਇਹ ਦਿਨ 28 ਮਈ ਨੂੰ ਮਨਾਇਆ ਜਾਵੇਗਾ।
ਇਹ ਦਿਨ ਸਿਰਫ ਉਨ੍ਹਾਂ ਵਿਦਿਆਰਥੀਆਂ ਲਈ ਰੱਖਿਆ ਗਿਆ ਹੈ ਜੋ ਅਮਰੀਕਾ ‘ਚ ਪੜਾਈ ਕਰਨ ਲਈ ਜਾਣਾ ਚਾਹੁੰਦੇ ਹਨ। ਅਮਰੀਕਨ ਅੰਬੈਸੀ ਮੁਤਾਬਕ 28 ਮਈ ਨੂੰ ਪੜਾਈ ਲਈ ਅਮਰੀਕਾ ਜਾਣ ਵਾਲੇ ਵਿਦਿਆਰਥੀ ਦੀ ਇੰਟਰਵਿਊ ਖਾਸ ਤੌਰ ‘ਤੇ ਕੀਤੀ ਜਾਵੇਗੀ। ਸਟੂਡੈਂਟ ਡੇਅ ‘ਚ ਸ਼ਾਮਿਲ ਹੋਣ ਵਾਲੇ ਵਿਦਿਆਰਥੀ          ‘ਤੇ ਜਾ ਕੇ ਵਧੇਰੇ ਜਾਣਕਾਰੀ ਲੈ ਸਕਦੇ ਹਨ।

Facebook Comment
Project by : XtremeStudioz