Close
Menu

ਅਮਰੀਕਾ ਤੋਂ ਕੈਨੇਡਾ ਆ ਰਿਹਾ ਪੰਜਾਬੀ ਡਰਾਈਵਰ ਗ੍ਰਿਫਤਾਰ

-- 03 December,2014

ਬਰੈਂਪਟਨ— ਅਮਰੀਕਾ ਤੋਂ ਕੈਨੇਡਾ ਆ ਰਹੇ ਬਰੈਂਪਟਨ ਦੇ ਪੰਜਾਬੀ ਟਰੱਕ ਡਰਾਈਵਰ ਨੂੰ ਸਾਰਨੀਆ ਬਾਰਡਰ ਤੇ ਓ. ਪੀ. ਪੀ. ਵਲੋਂ ਗਿਰਫ਼ਤਾਰ ਕੀਤਾ ਗਿਆ ਹੈ।
ਅਮਨਪ੍ਰੀਤ ਸੰਘਾ ਨਾਮੀ 29 ਸਾਲਾਂ ਟਰੱਕ ਡਰਾਈਵਰ ਕੋਲ ਬੱਚਿਆਂ ਦੀ ਅਸ਼ਲੀਲ ਵੀਡੀਓ ਰੱਖਣ ਅਤੇ ਅਮਰੀਕਾ ਤੋਂ ਲਿਆਉਣ ਦੇ ਦੋਸ਼ ਲੱਗੇ ਹਨ। ਸੰਘਾ ਟਰੈਕਟਰ ਟ੍ਰੇਲਰ ਚਲਾ ਕੇ ਤਕਰੀਬਨ 5 ਵਜੇ ਕੈਨੇਡਾ ਆ ਰਿਹਾ ਸੀ ਜਦੋਂ ਉਸ ਨੂੰ ਜਾਂਚ ਕਰਨ ਵਾਸਤੇ ਬਾਹਰ ਕੱਢ ਲਿਆ ਗਿਆ।
ਜਾਂਚ ਵੇਲੇ ਉਸ ਕੋਲੋ ਬਚਿਆ ਸੰਬੰਧੀ ਅਸ਼ਲੀਲ ਵੀਡੀਓਜ਼ ਫੜੀਆਂ ਗਈਆਂ । ਕੈਨੇਡਾ ਬਾਰਡਰ ਸਰਵਿਸ ਨੇ ਓ. ਪੀ. ਪੀ. ਨੂੰ ਬੁਲਾ ਕੇ ਸੰਘਾ ਨੂੰ ਉਨ੍ਹਾਂ ਦੇ ਹਵਾਲੇ ਕਰ ਦਿਤਾ। ਸੰਘਾ ਨੂੰ ਜ਼ਮਾਨਤ ਲਈ ਗਿਰਫਤਾਰ ਕੀਤਾ ਗਿਆ ਸੀ ਅਤੇ ਜ਼ਮਾਨਤ ਮਿਲਣ ਤੋਂ ਬਾਅਦ ਉਸ ਨੂੰ ਛੱਡ ਦਿਤਾ ਗਿਆ। ਸੰਘਾ ਦੀ ਸਰਨੀਆਂ ਵਿਖੇ ਅਗਲੀ ਪੇਸ਼ੀ 17 ਦਸੰਬਰ ਨੂੰ ਹੈ।

Facebook Comment
Project by : XtremeStudioz