Close
Menu

ਅਮਰੀਕਾ ਦੇ ਯੋਗਾ ਸਟੂਡੀਓ ‘ਚ ਗੋਲੀਬਾਰੀ, 3 ਦੀ ਮੌਤ ਤੇ 5 ਜ਼ਖ

-- 05 November,2018

ਫਲੋਰੀਡਾ— ਅਮਰੀਕਾ ਦੇ ਫਲੋਰੀਡਾ ‘ਚ ਇਕ ਅਣਪਛਾਤੇ ਵਿਅਕਤੀ ਨੇ ਸ਼ਨੀਵਾਰ ਨੂੰ ਯੋਗਾ ਸਟੂਡੀਓ ‘ਤੇ ਗੋਲੀਬਾਰੀ ਕੀਤੀ। ਇਸ ਹਮਲੇ ‘ਚ 5 ਲੋਕਾਂ ਦੇ ਜ਼ਖਮੀ ਹੋਣ ਅਤੇ 3 ਵਿਅਕਤੀਆਂ ਦੀ ਮੌਤ ਹੋ ਜਾਣ ਦੀ ਖਬਰ ਹੈ।

ਜਾਣਕਾਰੀ ਮੁਤਾਬਕ ਫਲੋਰੀਡਾ ਦੇ ਕੈਪੀਟਲ ਸਿਟੀ ਸਥਿਤ ਇਕ ਯੋਗਾ ਸਟੂਡੀਓ ‘ਚ ਲਗਾਤਾਰ ਗੋਲੀਬਾਰੀ ਕਰਨ ਮਗਰੋਂ ਹਮਲਾਵਰ ਨੇ ਖੁਦ ਨੂੰ ਵੀ ਗੋਲੀ ਮਾਰ ਲਈ। ਜਾਣਕਾਰੀ ਮੁਤਾਬਕ ਹਮਲੇ ‘ਚ 2 ਹੋਰ ਵਿਅਕਤੀਆਂ ਦੀ ਮੌਤ ਹੋ ਗਈ। ਫਿਲਹਾਲ 5 ਜ਼ਖਮੀਆਂ ਦਾ ਹਸਪਤਾਲ ‘ਚ ਇਲਾਜ ਚੱਲ ਰਿਹਾ ਹੈ। ਪੁਲਸ ਮੁਤਾਬਕ ਜ਼ਖਮੀਆਂ ਦੀ ਹਾਲਤ ਕਾਫੀ ਗੰਭੀਰ ਹੈ। ਸ਼ਹਿਰ ਦੇ ਕਮਿਸ਼ਨਰ ਸਕਾਟ ਮੈਡਾਕਸ ਘਟਨਾ ਵਾਲੇ ਸਥਾਨ ‘ਤੇ ਹਨ। ਉਨ੍ਹਾਂ ਨੇ ਫੇਸਬੁੱਕ ‘ਤੇ ਕਿਹਾ,”ਮੇਰੇ ਪਬਲਿਕ ਸਰਵਿਸ ਕਰੀਅਰ ‘ਚ ਮੈਂ ਕਈ ਬੁਰੇ ਦ੍ਰਿਸ਼ ਦੇਖੇ ਹਨ ਪਰ ਇਹ ਸਭ ਤੋਂ ਬੁਰਾ ਹੈ, ਕ੍ਰਿਪਾ ਕਰਕੇ ਪ੍ਰਾਰਥਨਾ ਕਰੀਓ।” ਫਿਲਹਾਲ ਪੁਲਸ ਹਮਲਾਵਰ ਦੀ ਪਛਾਣ ਕਰ ਰਹੀ ਹੈ ਅਤੇ ਹਮਲੇ ਪਿਛਲੇ ਕਾਰਨਾਂ ਬਾਰੇ ਵੀ ਪਤਾ ਲਗਾ ਰਹੀ ਹੈ।

Facebook Comment
Project by : XtremeStudioz