Close
Menu

ਅਮਰੀਕਾ ਨੂੰ ਅੱਤਵਾਦ ‘ਤੇ ਹਾਵੀ ਰਹਿਣ ਦੀ ਲੋੜ : ਓਬਾਮਾ

-- 07 August,2013

gty_obama_jef_130412_wg

ਵਾਸ਼ਿੰਗਟਨ—7 ਅਗਸਤ (ਦੇਸ ਪ੍ਰਦੇਸ ਟਾਈਮਜ਼)-ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ ਨੇ ਕਿਹਾ ਹੈ ਕਿ ਅਮਰੀਕਾ ਨੂੰ ਅੱਤਵਾਦ ‘ਤੇ ਹਾਵੀ ਬਣੇ ਰਹਿਣ ਦੀ ਲੋੜ ਹੈ ਕਿਉਂਕਿ ਅਲਕਾਇਦਾ ਦੇ ਉੱਚ ਪੱਧਰੀ ਪ੍ਰਧਾਨਗੀ ਨੂੰ ਖਤਮ ਕਰਨ ਦੇ ਬਾਵਜੂਦ ਵਿਰੋਧ ਕਾਇਮ ਹੈ। ਓਬਾਮਾ ਨੇ ਇਕ ਚੈਨਲ ਨੂੰ ਦਿੱਤੇ ਇੰਟਰਵਿਊ ‘ਚ ਇਹ ਟਿੱਪਣੀ ਕੀਤੀ। ਉਨ੍ਹਾਂ ‘ਚ ਹਾਲ ਹੀ ‘ਚ ਅਲਕਾਇਦਾ ਦੇ ਹਮਲੇ ਦੀ ਸ਼ੰਕਾ ਨੂੰ ਧਿਆਨ ‘ਚ ਰੱਖਦੇ ਹੋਏ ਉੱਤਰੀ ਅਫਰੀਕਾ ਅਤੇ ਪੱਛਮੀ ਏਸ਼ੀਆ ‘ਚ ਅਮਰੀਕੀ ਦੂਤਘਰਾਂ ਅਤੇ ਵਣਜ ਦੂਤਘਰਾਂ ਨੂੰ ਬੰਦ ਕੀਤੇ ਜਾਣ ਨੂੰ ਲੈ ਕੇ ਸਵਾਲ ਕੀਤਾ ਗਿਆ ਸੀ। ਉਨ੍ਹਾਂ ਨੇ ਕਿਹਾ ਕਿ ਓਸਾਮਾ ਬਿਨ ਲਾਦੇਨ ਤੱਕ ਪਹੁੰਚਣ, ਪਾਕਿਸਤਾਨ ਅਤੇ ਅਫਗਾਨਿਸਤਾਨ ‘ਚ ਅਲਕਾਇਦਾ ਨੂੰ ਤਬਾਹ ਕਰਨ ਵਰਗੀਆਂ ਸਫਲਤਾਵਾਂ ਦੇ ਬਾਵਜੂਦ ਵਿਰੋਧ ਅਜੇ ਵੀ  ਹੈ। ਅਜਿਹੇ ‘ਚ ਸਾਨੂੰ ਅੱਤਵਾਦ ‘ਤੇ ਹਾਵੀ ਬਣੇ ਰਹਿਣ ਦੀ ਲੋੜ ਹੈ।

Facebook Comment
Project by : XtremeStudioz