Close
Menu

ਅਮਰੀਕਾ ਨੇ ਆਈਐਸ ਦੇ 25 ਠਿਕਾਣਿਆ ‘ਤੇ ਕੀਤੇ ਹਵਾਈ ਹਮਲੇ

-- 09 July,2015

ਵਾਸ਼ਿੰਗਟਨ- ਅਮਰੀਕਾ ਦੀ ਅਗਵਾਈ ਵਾਲੀ ਗਠਬੰਧਨ ਸੈਨਾ ਨੇ ਅੱਤਵਾਦੀ ਸੰਗਠਨ ਇਸਲਾਮਿਕ ਸਟੇਟ (ਆਈਐਸ) ਠਿਕਾਣਿਆ ਨੂੰ ਨਿਸ਼ਾਨਾ ਬਣਾ ਕੇ ਅੱਜ ਯਾਨੀ ਵੀਰਵਾਰ ਨੂੰ 25 ਹਵਾਈ ਹਮਲੇ ਕੀਤੇ ਹਨ। ਅਮਰੀਕੀ ਸੈਨਾ ਵਲੋਂ ਜਾਰੀ ਇਕ ਬਿਆਨ ‘ਚ ਦੱਸਿਆ ਗਿਆ ਹੈ ਕਿ ਗਠਬੰਧਨ ਸੈਨਾ ਨੇ ਆਈ ਐਸ ਦੇ ਸੀਰੀਆ ਸਥਿਤ 11 ਅਤੇ ਇਰਾਕ ਦੇ 14 ਠਿਕਾਣਿਆ ਨੂੰ ਨਿਸ਼ਾਨਾ ਬਣਾ ਕੇ ਹਵਾਈ ਹਮਲੇ ਕੀਤੇ ਹਨ। ਬਿਆਨ ‘ਚ ਦੱਸਿਆ ਗਿਆ ਕਿ ਗਠਬੰਧਨ ਸੈਨਾਵਾਂ ਨੇ ਫਾਲੂਜਾ, ਹਦੀਥਾ, ਕਿਰਕੁਕ, ਮਖਮੂਰ, ਸੋਸੂਲ, ਰਾਮਾਡੀ, ਸਿੰਜਰ ਅਤੇ ਤਲ ਅਫਰ ਖੇਤਰ ਅਤੇ ਸੀਰੀਆ ਦੇ ਹਸਾਕਾ, ਰਾਕਾ, ਕੋਬਾਨੀ ਅਤੇ ਤੇਲ ਅਬਾਇਦ ਸ਼ਹਿਦ ‘ਤੇ ਹਮਲੇ ਕੀਤੇ। ਹਮਲੇ ‘ਚ ਆਈਐਸ ਦੇ ਰਣਨੀਤਿਕ ਠਿਕਾਣੇ, ਲੁੱਕਣ ਵਾਲੀ ਥਾਂ ਅਤੇ ਵਾਹਨਾਂ ਨੂੰ ਮੁੱਖ ਤੌਰ ‘ਤੇ ਨਿਸ਼ਾਨਾ ਬਣਾਇਆ ਹੈ।

Facebook Comment
Project by : XtremeStudioz