Close
Menu

ਅਮਰੀਕਾ ਨੇ ਉੱਤਰੀ ਕੋਰੀਆ ’ਤੇ ਵਿੱਤੀ ਪਾਬੰਦੀਆਂ ਲਾਈਆਂ

-- 04 January,2015

ਵਾਸ਼ਿੰਗਟਨ, ਸੋਨੀ ਪਿਕਚਰਜ਼ ਐਂਟਰਟੇਨਮੈਂਟ ਉੱਤੇ ਸਾਈਬਰ ਹਮਲੇ ਕਾਰਨ ਅਮਰੀਕਾ ਨੇ ਉੱਤਰੀ ਕੋਰੀਆ ਅਤੇ ਇਸ ਦੇ ਸੀਨੀਅਰ ਅਧਿਕਾਰੀਆਂ ਖ਼ਿਲਾਫ਼ ਵਿੱਤੀ ਪਾਬੰਦੀਆਂ ਲਾ ਦਿੱਤੀਆਂ ਹਨ। ਪਾਬੰਦੀ ਦੇ ਇਨ੍ਹਾਂ ਹੁਕਮਾਂ ਉੱਤੇ ਰਾਸ਼ਟਰਪਤੀ ਨੇ ਕੱਲ੍ਹ ਦਸਤਖ਼ਤ ਕੀਤੇ। ਇਨ੍ਹਾਂ ਵਿੱਚ ਉੱਤਰੀ ਕੋਰੀਆ ਦੀਆਂ ਤਿੰਨ ਸੰਸਥਾਵਾਂ ਤੇ 10 ਵਿਅਕਤੀ ਸ਼ਾਮਲ ਹਨ। ਵ੍ਹਾਈਟ ਹਾਊਸ ਦੇ ਪ੍ਰੈਸ ਸਕੱਤਰ ਜੋਸ਼ ਅਰਨੈਸਟ ਨੇ ਬਿਆਨ ਵਿੱਚ ਕਿਹਾ ਕਿ ਇਹ ਉੱਤਰੀ ਕੋਰੀਆ ਦੀਆਂ  ਭੜਕਾਊ ਅਤੇ ਦੂਜੇ ਮੁਲਕਾਂ ਨੂੰ ਅਸਥਿਰ ਕਰਨ ਵਾਲੀਆਂ ਨੀਤੀਆਂ ਦਾ ਜਵਾਬ ਹੈ।
ਵਿੱਤ ਮੰਤਰਾਲੇ ਨੇ ਫੌਰੀ ਤੌਰ ’ਤੇ ਉੱਤਰੀ ਕੋਰੀਆ ਦੀਆਂ ਤਿੰਨ ਸੰਸਥਾਵਾਂ ਰੀਕਨਸਾਇੰਸ ਜਨਰਲ ਬਿਊਰੋ, ਕੋਰੀਆ ਮਾਈਨਿੰਗ ਡਿਵੈਲਪਮੈਂਟ ਟਰੇਡਿੰਗ ਕਾਰਪੋਰੇਸ਼ਨ ਅਤੇ ਕੋਰੀਆ ਟੈਨਗਨ ਟਰੇਡਿੰਗ ਕਾਰਪੋਰੇਸ਼ਨ ’ਤੇ ਪਾਬੰਦੀਆਂ ਲਾ ਦਿੱਤੀਆਂ।

Facebook Comment
Project by : XtremeStudioz