Close
Menu

ਅਮਰੀਕਾ ਨੇ ਦਿੱਤੀ ਪ੍ਰਮਾਣੂ ਗੱਲਬਾਤ ਤੋਂ ਹਟਣ ਦੀ ਧਮਕੀ

-- 11 July,2015

ਈਰਾਨ ਨੇ ਮਤਭੇਦ ਲਈ ਪੱਛਮ ‘ਤੇ ਲਗਾਏ ਦੋਸ਼
ਵਿਆਨਾ, 11 ਜੁਲਾਈ : ਅਮਰੀਕੀ ਵਿਦੇਸ਼ ਮੰਤਰੀ ਜਾਨ ਕੈਰੀ ਨੇ ਈਰਾਨ ਪ੍ਰਮਾਣੂ ਵਾਰਤਾ ਤੋਂ ਹਟਣ ਦੀ ਧਮਕੀ ਦਿੰਦੇ ਹੋਏ ਸੰਕੇਤ ਦਿੱਤਾ ਹੈ ਕਿ ਕੂਟਨੀਤਕ ਤਹਿਰਾਨ ਨਾਲ ਸਮਝੌਤਾ ਨਹੀਂ ਕਰ ਪਾਉਣਗੇ ਤੇ ਦੇਰੀ ਹੋਣ ਨਾਲ ਜਲਦੀ ਹੀ ਸਮਝੌਤੇ ਦੇ ਅਮਰੀਕੀ ਯਤਨ ਜਟਿਲ ਹੋ ਜਾਣਗੇ। ਈਰਾਨ ਨੇ ਇਸ ‘ਤੇ ਤਤਕਾਲ ਪ੍ਰਤੀਕਿਰਿਆ ਦਿੰਦੇ ਹੋਏ ਅਮਰੀਕਾ ਤੇ ਉਸ ਦੇ ਯੂਰਪੀਅਨ ਸਹਿਯੋਗੀਆਂ ‘ਤੇ ਗਤੀਰੋਧ ਪੈਦਾ ਕਰਨ ਦਾ ਦੋਸ਼ ਲਗਾਇਆ ਹੈ। ਕੈਰੀ ਤੇ ਹੋਰ ਪੱਛਮੀ ਅਧਿਕਾਰੀਆਂ ਨੇ ਕਿਹਾ ਕਿ ਈਰਾਨ ਨੇ ਆਪਣੇ ਪ੍ਰਮਾਣੂ ਪ੍ਰੋਗਰਾਮ ਵਾਪਸ ਲੈਣ ਲਈ ਹੁਣ ਤੱਕ ਕੋਈ ਵੱਡਾ ਰਾਜਨੀਤਕ ਫ਼ੈਸਲਾ ਨਹੀਂ ਲਿਆ ਹੈ ਪਰ ਇਕ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਅਮਰੀਕਾ ਤੇ ਉਸ ਦੇ ਸਾਂਝੀਦਾਰ ਈਰਾਨ ਨੂੰ ਪ੍ਰਮਾਣੂ ਗਤੀਵਿਧੀਆਂ ਦੀ ਆਗਿਆ ਦੇ ਪੱਧਰ ‘ਤੇ ਤਹਿਰਾਨ ਖਿਲਾਫ ਲਗਾਈ ਗਈਆਂ ਆਰਥਿਕ ਬੰਦਸ਼ਾਂ ਖਤਮ ਕਰਨ ਸਬੰਧੀ ਕਈ ਵਾਅਦਿਆਂ ਤੋਂ ਆਪਣੇ ਕਦਮ ਪਿੱਛੇ ਖਿੱਚ ਰਹੇ ਹਨ। ਅਮਰੀਕੀ ਵਿਦੇਸ਼ ਮੰਤਰੀ ਨੇ ਕਿਹਾ ਕਿ ਇਹ ਖ਼ਤਮ ਨਾ ਹੋਣ ਵਾਲਾ ਸਿਲਸਿਲਾ ਨਹੀਂ ਹੈ। ਉਨ੍ਹਾਂ ਨੇ ਕਿਹਾ ਕਿ ਉਹ ਫੈਸਲੇ ਲਈ ਹਮੇਸ਼ਾ ਇੰਤਜ਼ਾਰ ਨਹੀਂ ਕਰ ਸਕਦੇ। ਜੇ ਸਖ਼ਤ ਫੈਸਲੇ ਨਹੀਂ ਲਏ ਗਏ ਤਾਂ ਉਹ ਇਸ ਪ੍ਰਕਿਰਿਆ ਨੂੰ ਸਮਾਪਤ ਕਰਨ ਲਈ ਤਿਆਰ ਹਨ। ਈਰਾਨ ਦੇ ਨਾਲ ਉਸ ਦੇ ਪ੍ਰਮਾਣੂ ਪ੍ਰੋਗਰਾਮ ਸਬੰਧੀ ਸਮਝੌਤੇ ਲਈ ਪਿਛਲੇ 13 ਦਿਨਾਂ ਤੋਂ ਗੱਲਬਾਤ ਹੋ ਰਹੀ ਹੈ।

Facebook Comment
Project by : XtremeStudioz