Close
Menu

ਅਮਰੀਕਾ ਨੇ ਲਗਾਈਆਂ ਇਰਾਨ ‘ਤੇ ਹੋਰ ਪਾਬੰਦੀਆਂ, ਭਾਰਤ ‘ਤੇ ਨਹੀਂ ਹੋਵੇਗਾ ਅਸਰ

-- 02 November,2018

ਨਿਊਯਾਰਕ— ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਪ੍ਰਸ਼ਾਸਨ ਨੇ 2015 ਦੀ ਨਿਊਕਲੀਅਰ ਡੀਲ ਦੇ ਤਹਿਤ ਇਰਾਨ ਤੋਂ ਹਟਾਇਆ ਗਈਆਂ ਪਾਬੰਦੀਆ ਨੂੰ ਮੁੜ ਤੋਂ ਲਾਗੂ ਕਰ ਦਿੱਤੀਆ ਗਈਆਂ ਹਨ। ਇਨ੍ਹਾਂ ਪਾਬੰਦੀਆਂ ਤਹਿਤ ਇਰਾਨ ਦੇ ਸ਼ਿਪਿੰਗ, ਵਿੱਤੀ ਅਤੇ ਊਰਜਾ ਖੇਤਰਾਂ ਨੂੰ ਵੀ ਸ਼ਾਮਲ ਕੀਤਾ ਗਿਆ ਹੈ। ਇਹ ਪਾਬੰਦੀਆਂ ਸੋਮਵਾਰ ਤੋਂ ਲਾਗੂ ਹੋ ਜਾਣਗੀਆਂ। ਟਰੰਪ ਕਾਰਜਕਾਲ ਦੌਰਾਨ ਇਰਾਨ ‘ਤੇ ਮਈ ਤੋਂ ਬਾਅਦ ਹੁਣ ਦੂਜੀ ਵਾਰ ਪਾਬੰਦੀਆਂ ਲਗਾਈਆਂ ਜਾ ਰਹੀਆਂ ਹਨ। ਇਨ੍ਹਾਂ ਪਾਬੰਦੀਆਂ ਤਹਿਤ ਇਰਾਨ ਨਾਲ ਤੇਲ ਦੀ ਖਰੀਦ ਕਰਨ ਵਾਲੇ ਦੇਸ਼ਾ ਅਤੇ ਇਰਾਨ ਦੀਆਂ ਅਮਰੀਕਾ ਵਲੋਂ ਬਲੈਕ ਲਿਸਟਡ ਕੰਪਨੀਆਂ ਨਾਲ ਕਾਰੋਬਾਰ ਕਰਨ ਵਾਲਿਆ ‘ਤੇ ਅਸਰ ਪਵੇਗਾ। ਹਲਾਂਕਿ ਭਾਰਤ ਵਲੋਂ ਇਰਾਨ ਤੋਂ ਤੇਲ ਦੀ ਖਰੀਦ ਜਾਰੀ ਰੱਖੇ ਜਾਣ ਦੇ ਬਾਵਜੂਦ ਭਾਰਤ ‘ਤੇ ਇਨ੍ਹਾਂ ਪਾਬੰਦੀਆਂ ਦਾ ਕੋਈ ਅਸਰ ਨਹੀਂ ਹੋਵੇਗਾ ਕਿਉਂਕਿ ਇਨ੍ਹਾਂ ਪਾਬੰਦੀਆਂ ਦੇ ਐਲਾਣ ਤੋਂ ਪਹਿਲਾਂ ਟ੍ਰੰਪ ਪ੍ਰਸ਼ਾਸਨ ਵਲੋਂ ਭਾਰਤ, ਜਾਪਨ ਤੇ ਕੋਰੀਆ ਸਣੇ ਇਰਾਨ ਤੋਂ ਤੇਲ ਖਰੀਦਣ ਵਾਲੇ 8 ਦੇਸ਼ਾਂ ਨੂੰ ਰਾਹਤ ਦੇਣ ਦਾ ਐਲਾਣ ਕਰ ਦਿੱਤਾ ਗਿਆ ਹੈ।

Facebook Comment
Project by : XtremeStudioz