Close
Menu

ਅਮਰੀਕਾ ਨੇ ਵਿਸਾਖੀ ‘ਤੇ ਦਿੱਤਾ ਸਿੱਖਾਂ ਨੂੰ ਤੋਹਫਾ

-- 15 April,2015

ਵਾਸ਼ਿੰਗਟਨ— ਡੈਮੋਕ੍ਰੇਟਿਕ ਪਾਰਟੀ ਦੇ ਸੰਸਦ ਮੈਂਬਰ ਜੌਨ ਗੈਰਾਮੇਂਡੀ ਦੀ ਅਗਵਾਈ ਵਿਚ 16 ਅਮਰੀਕੀ ਸੰਸਦ ਮੈਂਬਰਾਂ ਨੇ ਸਿੱਖਾਂ ਦੇ ਤਿਉਹਾਰ ਵਿਸਾਖੀ ਦੇ ਸਨਮਾਨ ਵਿਚ ਅਮਰੀਕੀ ਪ੍ਰਤੀਨਿਧੀਸਭਾ ਵਿਚ ਇਕ ਪ੍ਰਸਤਾਵ ਪੇਸ਼ ਕੀਤਾ ਹੈ।
ਇਹ ਦੋ ਦਲੀ ਪ੍ਰਸਤਾਵ ਕਾਂਗਰਸ ਵਿਚ ਭਾਰਤੀ ਮੂਲ ਦੇ ਇਕਲੌਤੇ ਮੈਂਬਰ ਐਮੀ ਬੇਰਾ ਨੇ ਸਹਿ-ਪ੍ਰਾਯੋਜਿਤ ਕੀਤਾ ਹੈ। ਡੈਮੋਕ੍ਰੈਟਿਕ ਪਾਰਟੀ ਦੇ ਬੇਰਾ ਭਾਰਤ ਅਤੇ ਭਾਰਤੀ ਮੂਲ ਦੇ ਅਮਰੀਕੀਆਂ ਨੇ ਕਾਂਗਰੇਸਨਲ ਕਾਕਸ ਦੇ ਸਹਿ-ਪ੍ਰਧਾਨ ਹਨ। ਡੈਮੋਕ੍ਰੇਟਿਕ ਪਾਰਟੀ 180 ਤੋਂ ਵੱਧ ਮੈਂਬਰਾਂ ਦੇ ਨਾਲ ਅਮਰੀਕੀ ਸੰਸਦ ਦੀ ਵੱਡੀ ਪਾਰਟੀ ਹੈ। ਅਮਰੀਕੀ ਸਿੱਖ ਕਾਂਗਰਸੇਨਲ ਕਾਕਸ ਦੇ ਸਹਿ ਪ੍ਰਧਾਨ ਗੈਰਾਮੈਂਡੀ ਨੇ ਕਿਹਾ ਕਿ ‘ਪੂਜਾ ਦੀ ਸੁਤੰਤਰਤਾ, ਸਮਾਨਤਾ ਅਤੇ ਨਿਆਂ ਅਮਰੀਕਾ ਦੇ ਬੁਨਿਆਦੀ ਆਦਰਸ਼ ਹਨ ਅਤੇ ਇਹ ਸਾਰੀਆਂ ਚੀਜ਼ਾਂ ਸਿੱਖ ਅਮਰੀਕੀ ਭਾਈਚਾਰੇ ਦੇ ਤਿਉਹਾਰ ਵਿਸਾਖੀ ਵਿਚ ਸ਼ਾਮਲ ਹੁੰਦੀਆਂ ਹਨ।’
ਉਨ੍ਹਾਂ ਨੇ ਕਿਹਾ ਕਿ ਉਹ ਦੇਸ਼ ਦੇ ਵੱਡੇ ਸਿੱਖ ਭਾਈਚਾਰੇ ਦੀ ਪ੍ਰਤੀਨਿਧਤਾ ਕਰਕੇ ਮਾਣ ਮਹਿਸੂਸ ਕਰ ਰਹੇ ਹਨ। ਉਨ੍ਹਾਂ ਕਿਹਾ, ‘ਮੈਂ ਨਾਗਰਿਤ ਸੁਤੰਰਤਾ, ਸਿੱਖਿਆ, ਵਪਾਰ ਵਿਕਾਸ ਸਮੇਤ ਕਈ ਮੁੱਦਿਆਂ ‘ਤੇ ਸਿੱਖ ਭਾਈਚਾਰੇ ਦੇ ਨਾਲ ਸਾਂਝੇਦਾਰੀ ਕੀਤੀ ਹੈ।’
ਸਿੱਖ ਸੰਗਠਨ ਦੇ ਕਾਨੂੰਨ ਅਤੇ ਨੀਤੀ ਦੇ ਸੀਨੀਅਤ ਡਾਇਰੈਕਟਰ ਰਾਜਦੀਪ ਸਿੰਘ ਨੇ ਕਿਹਾ ਕਿ ਸਿੱਖ ਅਮਰੀਕੀ ਢਾਂਚੇ ਦਾ ਇਕ ਅਭਿੰਨ ਅੰਗ ਹੈ। ਅਸੀਂ ਅਮਰੀਕੀ ਸਾਥੀਆਂ ਨੂੰ ਸਿੱਖਾਂ ਦੇ ਸਥਾਨਕ ਗੁਰਦੁਆਰਿਆਂ ਵਿਚ ਜਾ ਕੇ ਅਤੇ ਸਿੱਖ ਭਾਈਚਾਰਿਆਂ ਦੇ ਪ੍ਰਾਜੈਕਟਾਂ ਵਿਚ ਸਾਂਝੇਦਾਰ ਬਣ ਕੇ ਸਿੱਖਾਂ ਦੇ ਬਾਰੇ ਵਿਚ ਜ਼ਿਆਦਾ ਜਾਣਨ ਦੇ ਲਈ ਸੱਦਾ ਦਿੰਦੇ ਹਾਂ। ਇਸ ਪ੍ਰਸਤਾਵ ਵਿਚ ਦੱਸਿਆ ਗਿਆ ਕਿ ਲੱਗਭਗ ਪੰਜ ਸਦੀਆਂ ਪਹਿਲਾਂ ਦੱਖਣੀ ਏਸ਼ੀਆ ਦੇ ਪੰਜਾਬ ਖੇਤਰ ਵਿਚ ਸਿੱਖ ਧਰਮ ਦੀ ਸਥਾਪਨਾ ਕੀਤੀ ਗਈ ਸੀ ਅਤੇ ਇਸ ਨੂੰ ਅਮਰੀਕਾ ਵਿਚ 19ਵੀਂ ਸਦੀ ਵਿਚ ਪੇਸ਼ ਕੀਤਾ ਗਿਆ ਸੀ।

Facebook Comment
Project by : XtremeStudioz