Close
Menu

ਅਮਰੀਕਾ ਨੇ 50 ਬਿਲੀਅਨ ਡਾਲਰ ਨਵੇਂ ਚੀਨੀ ਸਾਮਾਨਾਂ ‘ਤੇ ਲਾਇਆ ਟੈਕਸ, ਭੜਕਿਆ ਚੀਨ

-- 15 June,2018

ਵਾਸ਼ਿੰਗਟਨ— ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਚੀਨ ਨਾਲ ਟਰੇਡ ਵਾਰ ਨੂੰ ਹੁਣ ਹੋਰ ਜ਼ਿਆਦਾ ਸਖਤ ਬਣਾ ਕੇ ਮੁਸ਼ਕਿਲਾਂ ਖੜ੍ਹੀਆਂ ਕਰਨ ਦੀ ਕੋਸ਼ਿਸ ਕਰ ਰਹੇ ਹਨ। ਦੋਹਾਂ ਦੇਸ਼ਾਂ ਵਿਚਾਲੇ ਪਹਿਲਾਂ ਤੋਂ ਹੀ ਟਰੇਡ ਵਾਰ ਚੱਲ ਰਿਹਾ ਹੈ। ਇਸ ਦੌਰਾਨ ਟਰੰਪ ਨੇ ਚੀਨ ਦੇ 50 ਬਿਲੀਅਨ ਡਾਲਰ ਗੂਡਸ ‘ਤੇ 25 ਫੀਸਦੀ ਟੈਕਸ ਲਗਾ ਦਿੱਤਾ ਹੈ। ਚੀਨੀ ਸਾਮਾਨਾਂ ‘ਤੇ ਅਮਰੀਕੀ ਟੈਕਸ ਕਦੋਂ ਲਾਗੂ ਹੋਣਗੇ ਇਸ ‘ਤੇ ਫਿਲਹਾਲ ਕੋਈ ਐਲਾਨ ਨਹੀਂ ਹੋਇਆ ਹੈ। ਉਥੇ ਹੀ ਯੂ.ਐੱਸ. ਕਸਟਮ ਤੇ ਬਾਰਡਰ ਪ੍ਰੋਟੈਕਸ਼ਨ ਚੀਨ ਦੇ 34 ਬਿਲੀਅਨ ਡਾਲਰ ਸਾਮਾਨਾਂ ‘ਤੇ ਅਗਲੇ ਮਹੀਨੇ 6 ਜੁਲਾਈ ਤੋਂ ਟੈਕਸ ਲਾਗੂ ਹੋਣਗੇ। ਇਸ ਦਾ ਐਲਾਨ ਅਮਰੀਕਾ ਨੇ ਪਹਿਲਾਂ ਹੀ ਕਰ ਦਿੱਤਾ ਸੀ।
ਚੀਨ ਦੇ ਸਾਮਾਨਾਂ ‘ਤੇ ਟੈਕਸ ਲਾਉਣ ਲਈ ਵ੍ਹਾਈਟ ਹਾਊਸ ਨੇ 15 ਜੂਨ ਤਕ ਦੀ ਤਰੀਕ ਤੈਅ ਕੀਤੀ ਸੀ। ਇਸ ਲਿਸਟ ‘ਚ ਚੀਨ ਦੇ ਏਅਰੋਸਪੇਸ, ਰੋਬੋਟਿਕਸ ਤੇ ਮਸ਼ੀਨਰੀ ਇੰਡਸਟਰੀ ਨਾਲ ਸੰਬੰਧਿਤ ਸਾਮਾਨ ਸ਼ਾਮਲ ਹਨ, ਜਿਨ੍ਹਾਂ ‘ਤੇ ਟੈਕਸ ਲੱਗਣਗੇ। ਅਮਰੀਕਾ ਦੀ ਇਸ ਦੂਜੀ ਲਿਸਟ ‘ਚ ਕਰੀਬ 1000 ਸਾਮਾਨਾਂ ਨੂੰ ਸ਼ਾਮਲ ਕੀਤਾ ਗਿਆ ਹੈ। ਜਿਨ੍ਹਾਂ ‘ਤੇ 25 ਫੀਸਦੀ ਟੈਕਸ ਲੱਗਣਗੇ।
ਚੀਨ ਦੇ ਗੂਡਸ ‘ਤੇ ਟੈਕਸ ਦਾ ਐਲਾਨ ਕਰਨ ਤੋਂ ਬਾਅਦ ਰਾਸ਼ਟਰਪਤੀ ਟਰੰਪ ਨੇ ਕਿਹਾ, ‘ਚੀਨ ਦੇ ਰਾਸ਼ਟਰਪਤੀ ਸ਼ੀ ਨਾਲ ਸਾਡੀ ਚੰਗੀ ਦੋਸਤੀ ਤੇ ਚੀਨ ਨਾਲ ਸਾਡੇ ਦੇਸ਼ ਦੇ ਸੰਬੰਧ, ਦੋਵੇਂ ਸਾਡੇ ਲਈ ਕਾਫੀ ਅਹਿਮ ਹਨ। ਹਾਲਾਂਕਿ ਸਾਡੇ ਦੇਸ਼ਾਂ ਵਿਚਾਲੇ ਵਪਾਰ ਕਾਫੀ ਅਣ-ਉਚਿਤ ਰਿਹਾ ਹੈ। ਇਹ ਸਥਿਤੀ ਹੁਣ ਟਿਕਾਊ ਨਹੀਂ ਹੈ।’ ਉਥੇ ਹੀ ਚੀਨ ਨੇ ਵੀ ਅਮਰੀਕੀ ਟੈਰਿਫ ਲਈ ਮਜ਼ਬੂਤੀ ਨਾਲ ਬਦਲਾ ਲੈਣ ਦੀ ਧਮਕੀ ਦਿੱਤੀ ਹੈ। ਅਮਰੀਕਾ ਤੋਂ ਕਰੀਬ 14 ਬਿਲੀਅਨ ਡਾਲਰ ਦਾ ਤਾਂ ਚੀਨ ਸਿਰਫ ਸੋਇਆਬੀਨ ਖਰੀਦਦਾ ਹੈ। ਅਜਿਹੇ ‘ਚ ਜੇਕਰ ਅਮਰੀਕਾ ਨਵੇਂ ਟੈਰਿਫ ਲਾਉਂਦਾ ਹੈ ਤਾਂ ਚੀਨ ਵੀ ਚੁੱਪ ਨਹੀਂ ਬੈਠੇਗਾ।

Facebook Comment
Project by : XtremeStudioz