Close
Menu

ਅਮਰੀਕਾ, ਭਾਰਤ ਦੇ ਵਿਚਾਲੇ ਵਧਦੇ ਵਿਸ਼ਵਾਸ ਦਾ ਸੰਕੇਤ ਹੈ ਕੋਮਕਾਸਾ: ਮੈਟਿਸ

-- 25 September,2018

ਵਾਸ਼ਿੰਗਟਨ— ਭਾਰਤ ਤੇ ਅਮਰੀਕਾ ਦੇ ਵਿਚਾਲੇ ਸੰਚਾਰ ਅਨੁਕੂਲਤਾ ਤੇ ਸੁਰੱਖਿਆ ਸਮਝੌਤੇ ‘ਤੇ ਦਸਤਖਤ ਹੋਣਾ ਦੋਵਾਂ ਦੇਸ਼ਾਂ ਵਿਚਾਲੇ ਵਧਦੇ ਵਿਸ਼ਵਾਸ ਦਾ ਪ੍ਰਤੀਕ ਹੈ। ਇਹ ਗੱਲ ਸੋਮਵਾਰ ਨੂੰ ਰੱਖਿਆ ਮੰਤਰੀ ਜੇਮਸ ਮੈਟਿਸ ਨੇ ਕਹੀ। ਇਸ ਮਹੀਨੇ ਦੀ ਸ਼ੁਰੂਆਤ ‘ਚ ਨਵੀਂ ਦਿੱਲੀ ‘ਚ ਦੋਵਾਂ ਦੇਸ਼ਾਂ ਦੇ ਵਿਚਾਲੇ 2+2 ਗੱਲਬਾਤ ਤੋਂ ਬਾਅਦ ਭਾਰਤ ਤੇ ਅਮਰੀਕਾ ਵਿਚਾਲੇ ਕਮਿਊਨੀਕੇਸ਼ਨ ਐਂਡ ਇਨਫਾਰਮੇਸ਼ਨ ਆਨ ਸਕਿਓਰਿਟੀ ਮੈਮੋਰੈਂਡਮ ਆਫ ਐਗਰੀਮੈਂਟ (ਸਿਸਮੋਆ) ‘ਤੇ ਦਸਤਖਤ ਹੋਏ ਸਨ, ਜੋ ਅਮਰੀਕਾ ਤੋਂ ਭਾਰਤ ‘ਚ ਸੰਚਾਰ ਸੁਰੱਖਿਆ ਉਪਕਰਨਾਂ ਦੇ ਟ੍ਰਾਂਸਫਰ ਦਾ ਰਸਤਾ ਸਾਫ ਕਰਦਾ ਹੈ।

ਗੱਲਬਾਤ ‘ਚ ਭਾਰਤ ਵਲੋਂ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਤੇ ਰੱਖਿਆ ਮੰਤਰੀ ਨਿਰਮਲਾ ਸੀਤਾਰਮਣ ਤੇ ਅਮਰੀਕਾ ਵਲੋਂ ਵਿਦੇਸ਼ ਮੰਤਰੀ ਮਾਈਕ ਪੋਂਪੀਓ ਤੇ ਰੱਖਿਆ ਮੰਤਰੀ ਜੇਮਸ ਮੈਟਿਸ ਨੇ ਹਿੱਸਾ ਲਿਆ ਸੀ। ਮੈਟਿਸ ਨੇ ਕਿਹਾ ਕਿ 2+2 ਗੱਲਬਾਤ ਦਾ ‘ਕਾਫੀ ਸਾਕਾਰਾਤਮਕ’ ਨਤੀਜਾ ਆਇਆ ਸੀ। ਮੈਟਿਸ ਨੇ ਪੈਂਟਾਗਨ ‘ਚ ਪੱਤਰਕਾਰਾਂ ਨੂੰ ਕਿਹਾ ਕਿ ਅਸੀਂ ਕੁਝ ਦਸਤਾਵੇਜ਼ਾਂ ‘ਤੇ ਦਸਤਖਤ ਕੀਤੇ ਸਨ, ਜਿਸ ਨੂੰ ਫੌਜੀ ਸਬੰਧਾਂ ‘ਚ ਨੇੜਤਾ ਲਿਆਉਣ ਦੀ ਪਹਿਲ ਕਹਿੰਦਾ ਹਾਂ। ਇਸ ਤੋਂ ਇਲਾਵਾ ਸੁਰੱਖਿਆ ਲਈ ਸੂਚਨਾ ਸਾਂਝੀ ਕਰਨ ਦੀ ਪਹਿਲ ਹੋਈ, ਇਕ ਅਜਿਹੇ ਦੇਸ਼ ਨਾਲ ਜਿਸ ‘ਤੇ ਅਸੀਂ ਵਿਸ਼ਵਾਸ ਕਰਦੇ ਹਾਂ।

ਉਨ੍ਹਾਂ ਨੇ ਕਿਹਾ ਕਿ ਇਸ ਤਰ੍ਹਾਂ ਇਹ ਵਧਦੇ ਵਿਸ਼ਵਾਸ ਦਾ ਸੰਕੇਤ ਹੈ, ਵਧਦੀ ਸਾਂਝੇਦਾਰੀ ਦਾ ਪ੍ਰਤੀਕ ਹੈ ਤੇ ਦੋਵਾਂ ਦੇਸ਼ਾਂ ਵਲੋਂ ਸਾਂਝੇ ਹਿੱਤ ਵਾਲੀਆਂ ਕੋਸ਼ਿਸ਼ਾਂ ਹਨ। ਮੈਟਿਸ ਨੇ ਕਿਹਾ ਕਿ ਦੋਵੇਂ ਦੇਸ਼ ਕੁਝ ਹੋਰ ਦਸਤਾਵੇਜ਼ਾਂ ‘ਤੇ ਵੀ ਦਸਤਖਤ ਕਰਨਗੇ ਕਿਉਂਕਿ ਦੋਵਾਂ ਦੇਸ਼ਾਂ ਵਿਚਾਲੇ ਸਬੰਧ ਬਹੁਤ ਮਜ਼ਬੂਤ ਹਨ ਤੇ ਇਹ ਸਭ ਯੋਜਨਾ ਦੇ ਮੁਤਾਬਕ ਚੱਲ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਭਾਰਤ ਤੇ ਅਮਰੀਕਾ ਯੁੱਧ ਅਭਿਆਸ ਤੋਂ ਲੈ ਕੇ ਟ੍ਰੈਨਿੰਗ ਦੇ ਅਦਾਨ-ਪ੍ਰਦਾਨ ਤੱਕ ਹਰ ਚੀਜ਼ ‘ਤੇ ਇਕੱਠੇ ਕੰਮ ਰਹੇ ਹਨ।

Facebook Comment
Project by : XtremeStudioz