Close
Menu

ਅਮਰੀਕਾ ਵੱਲੋਂ ਆਪਣੇ ਨਾਗਰਿਕਾਂ ਨੂੰ ਚੇਤਾਵਨੀ

-- 31 July,2015

ਵਾਸ਼ਿੰਗਟਨ, 31 ਜੁਲਾੲੀ
ਇਸਲਾਮਿਕ ਸਟੇਟ ਦੀ ਆਲਮੀ ਪੱਧਰ ’ਤੇ ਮੌਜੂਦਗੀ ਵਧਣ ਨੂੰ ਧਿਆਨ ਵਿੱਚ ਰੱਖਦਿਆਂ ਅਮਰੀਕਾ ਨੇ ਆਪਣੇ ਨਾਗਰਿਕਾਂ ਨੂੰ ਵਿਸ਼ਵ ਵਿੱਚ ਕਿਤੇ ਜਾਣ ਵੇਲੇ ਚੌਕਸ ਰਹਿਣ ਲੲੀ ਕਿਹਾ ਹੈ। ਇਸ ਚੇਤਾਵਨੀ ਵਿੱਚ ਭਾਰਤ ਦਾ ਵੀ ਜ਼ਿਕਰ ਕੀਤਾ ਗਿਆ ਹੈ।
ਅਮਰੀਕਾ ਨੇ ਚੇਤਾਵਨੀ ਦਿੱਤੀ ਹੈ ਕਿ ਲਸ਼ਕਰ-ਏ-ਤੋਇਬਾ ਵਰਗੀਆਂ ਅਤਿਵਾਦੀ ਜਥੇਬੰਦੀਆਂ ਭਾਰਤ ਵਿੱਚ ਵੱਡਾ ਖ਼ਤਰਾ ਖਡ਼੍ਹਾ ਕਰ ਸਕਦੀਆਂ ਹਨ। ਅਮਰੀਕਾ ਤੇ ਇਸ ਦੇ ਸਹਿਯੋਗੀਆਂ ਨੇ ਅਗਸਤ 2014 ਵਿੱਚ ਇਰਾਕ ਵਿੱਚ ਇਸਲਾਮਿਕ ਸਟੇਟ ਵਿਰੁੱਧ ਕਾਰਵਾੲੀ ਸ਼ੁਰੂ ਕੀਤੀ ਸੀ।
ਇਨ੍ਹਾਂ ਹਵਾੲੀ ਹਮਲਿਆਂ ਦੇ ਜਵਾਬ ਵਿੱਚ ਆੲੀਐਸ ਨੇ ਆਪਣੇ ਹਮਾਇਤੀਆਂ ਨੂੰ ਸੱਦਾ ਦਿੱਤਾ ਹੈ ਕਿ ਜਿੱਥੇ ਵੀ ਹੋ ਸਕੇ, ੳੁਥੇ ਹੀ ਵਿਦੇਸ਼ੀਆਂ ਨੂੰ ਨਿਸ਼ਾਨਾ ਬਣਾਇਆ ਜਾਵੇ। ਅਧਿਕਾਰੀਆਂ ਦਾ ਮੰਨਣਾ ਹੈ ਕਿ ਅਮਰੀਕਾ, ਪੱਛਮ ਤੇ ਹੋਰ ਸਹਿਯੋਗੀਆਂ ਵਿਰੁੱਧ ਵਿਸ਼ਵ ਭਰ ਖ਼ਾਸ ਤੌਰ ’ਤੇ ਮੱਧ ਪੂਰਬ, ੳੁੱਤਰੀ ਅਫਰੀਕਾ, ਯੂਰਪ ਤੇ ਏਸ਼ੀਆ ਵਿੱਚ ਬਦਲੇ ਦੀ ਕਾਰਵਾੲੀ ਤਹਿਤ ਹਮਲੇ ਵਧ ਸਕਦੇ ਹਨ।

Facebook Comment
Project by : XtremeStudioz